ਪ੍ਰਦੀਪ ਭਨੋਟ, ਹੁਸ਼ਿਆਰਪੁਰ : ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹੇਮਾ ਸ਼ਰਮਾ, ਸਕੱਤਰ ਗੋਪਾਲ ਸ਼ਰਮਾ ਤੇ ਕਾਰਜਕਾਰੀ ਪਿੰ੍ਸੀਪਲ ਪ੍ਰਸ਼ਾਂਤ ਸੇਠੀ ਦੀ ਅਗਵਾਈ ਹੇਠ ਹਿੰਦੀ ਵਿਭਾਗ, ਏਕ ਭਾਰਤ ਸ਼ੇ੍ਸ਼ਟ ਭਾਰਤ ਅਤੇ ਭਾਸ਼ਾ ਤੇ ਸਾਹਿਤ ਕਲੱਬ ਵੱਲੋਂ ਆਈਕਿਉਏਸੀ ਦੇ ਸਹਿਯੋਗ ਨਾਲ ਹਿੰਦੀ ਦਿਵਸ ਮਨਾਇਆ ਗਿਆ। ਇਸ ਮੌਕੇ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪਿੰ੍ਸੀਪਲ ਪ੍ਰਸ਼ਾਂਤ ਸੇਠੀ ਨੇ ਕਿਹਾ ਕਿ ਹਿੰਦੀ ਤੇ ਸੰਸਕ੍ਰਿਤ ਸਾਡੇ ਵੇਦਾਂ ਅਤੇ ਪੁਰਾਣਾ ਦੀ ਭਾਸ਼ਾ ਹੈ, ਇਸ ਲਈ ਆਪਣੀ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਸਮਝਣ ਲਈ ਸਾਨੂੰ ਇਨ੍ਹਾਂ ਭਾਸ਼ਾਵਾਂ ਦਾ ਗਿਆਨ ਹੋਣਾ ਜ਼ਰੂਰੀ ਹੈ ਤਾਂ ਹੀ ਅਸੀਂ ਗਿਆਨ ਦੀ ਸਮਰਿਧ ਪਰੰਪਰਾ ਨਾਲ ਜੁੜਨ ਦੇ ਸਮਰੱਥ ਹੋ ਸਕਾਂਗੇ। ਇਸ ਮੌਕੇ ਵਿਦਿਆਰਥੀਆਂ ਵੱਲੋਂ ਹਿੰਦੀ ਭਾਸ਼ਾ ਦੇ ਸਬੰਧ ਵਿਚ ਪੋਸਟਰ ਵੀ ਬਣਾਏ ਗਏ, ਜਿਸ ਵਿਚ ਪਹਿਲਾ ਸਥਾਨ ਗੁਰਲੀਨ, ਦੂਜਾ ਸਥਾਨ ਹਿਮਾਂਸ਼ੀ, ਤੀਜਾ ਸਥਾਨ ਨੰਦਨੀ ਅਤੇ ਹੌਸਲਾ ਵਧਾਊ ਇਨਾਮ ਭੂਮਿਕਾ ਨੇ ਪ੍ਰਰਾਪਤ ਕੀਤਾ। ਇਸ ਮੌਕੇ ਹਿੰਦੀ ਵਿਭਾਗ ਦੇ ਮੁਖੀ ਪੋ੍. ਕਰਿਸ਼ਮਾ, ਕਲੱਬ ਦੇ ਇੰਚਾਰਜ ਡਾ. ਗੁਰਚਰਨ ਸਿੰਘ, ਡਾ. ਦੀਪਿਕਾ ਥਾਲੀਆ, ਪੋ੍. ਵਿਪਨ ਕੁਮਾਰ, ਪੋ੍. ਮੋਨਿਕਾ ਕੰਵਰ, ਪੋ੍. ਖੁਸ਼ਦੀਪ ਅਤੇ ਪੋ੍. ਰੋਹਿਤ ਸ਼ਰਮਾ ਆਦਿ ਹਾਜ਼ਰ ਸਨ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



