ਮਹਿੰਦਰ ਸਿੰਘ ਅਰਲੀਭੰਨ, ਡੇਰਾ ਬਾਬਾ ਨਾਨਕ
ਪਿੰਡ ਸ਼ਾਹਪੁਰ ਜਾਜਨ ਵਿੱਚ ਫੈਲੇ ਡਾਇਰੀਆ ਕਾਰਨ ਪਿੰਡ ਦੇ 6 ਅੌਰਤਾਂ ਮਰਦਾਂ ਦੀਆਂ ਹੋਈਆਂ ਬੇਵਕਤੀ ਮੌਤ ਉਪਰੰਤ ਆਮ ਆਦਮੀ ਪਾਰਟੀ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਵੱਲੋਂ ਵੱਖ-ਵੱਖ ਪੀੜਤਾਂ ਦੇ ਘਰ ਪਹੁੰਚ ਕੇ ਉਨਾਂ੍ਹ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਰੰਧਾਵਾ ਵੱਲੋਂ ਮਰਹੂਮ ਸੋਲੋਮਨ ਪਾਹੁਲ ਦੀ ਮਾਤਾ ਨਰਗਿਸ ਪੋਲ ਤੋਂ ਇਲਾਵਾ ਮਰਹੂਮ ਰਣਧੀਰ ਸਿੰਘ,ਮਰਹੂਮ ਸ਼ਰੀਫਾਂ,ਮਰਹੂਮ ਕੈਲਾਸ਼ ਕੌਰ,ਮਰਹੂਮ ਸਵਿੰਦਰ ਕੌਰ ਅਤੇ ਮਰਹੂਮ ਜੋਗਿੰਦਰ ਕੌਰ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨਾਂ੍ਹ ਕਿਹਾ ਕਿ ਇਸ ਬੇਵਕਤੀ ਹੋਈਆਂ ਮੌਤਾਂ ਨਾਲ ਪਰਿਵਾਰਾਂ ਨੂੰ ਵੱਡਾ ਘਾਟਾ ਪਿਆ ਹੈ। ਉਨਾਂ੍ਹ ਕਿਹਾ ਆਮ ਆਦਮੀ ਪਾਰਟੀ ਪਰਿਵਾਰਾਂ ਨਾਲ ਇਸ ਦੁੱਖ ਦੀ ਘੜੀ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਇਸ ਮੌਕੇ ਕੁਲਜੀਤ ਸਿੰਘ, ਤਜਿੰਦਰ ਸਿੰਘ ਮਾਨ, ਪਾਸਨਾ ਪੌਲ, ਸੱਜੂ ਰਾਮ, ਕੁਲਦੀਪ ਮਸੀਹ,ਅਜੀਤ ਸਿੰਘ, ਵਿਲਸਨ ਮਸੀਹ, ਗੁਰਜੀਤ ਸਿੰਘ,ਗੁਰਵਿੰਦਰ ਸਿੰਘ,ਚੰਨਣ ਸਿੰਘ ਪਹਿਲਵਾਨ, ਜੋਗਿੰਦਰ ਸਿੰਘ ਚੰਡੀਗੜ੍ਹ, ਗੁਰਪ੍ਰਰੀਤ ਸਿੰਘ ਗੋਪੀ ਨਿਹੰਗ, ਮਨਪ੍ਰਰੀਤ, ਨਿਰਮਲ ਸਿੰਘ ਿਢੱਲੋਂ ਆਦਿ ਮੌਜੂਦ ਸਨ।



