ਕਨੇਡਾ ਵਿੱਚ ਪੜਨ ਗੲੇ ਸਿੱਖ ਵਿਦਿਆਰਥੀਆਂ ਖਿਲਾਫ਼ ਭਾਰਤ ਸਰਕਾਰ ਦੇ ਕਰਿੰਦਿਆਂ ਵੱਲੋਂ ਨਫ਼ਰਤ ਦਾ ਮਾਹੌਲ ਬਣਾੳੁਣਾ ਨਿੰਦਣਯੋਗ

ਅੰਮ੍ਰਿਤਸਰ(ਆਜ਼ਾਦ ਪੰਜਾਬ ਬਿਓਰੋ): ਚੰਗੇ ਵਿਦਿਅਕ ਭਵਿੱਖ ਦੀ ਆਸ ਲੲੀ ਪੰਜਾਬ ਦੀ ਧਰਤੀ ਤੋਂ ਕਨੇਡਾ ਗੲੇ ਸਿੱਖ ਵਿਦਿਆਰਥੀਆਂ ਨੂੰ ਘਟੀਆ ਟਿੱਪਣੀਆਂ ਦਾ ਨਿਸ਼ਾਨਾ ਬਣਾੳੁਣ ਵਾਲੇ ਭਾਰਤੀ ਹਕੂਮਤ ਦੇ ਹੱਥਠੋਕੇ ਬਾਜ ਆੳੁਣ। ੲਿਹ ਵਿਚਾਰ ਰੱਖਦਿਆਂ ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਪ੍ਰਬੰਧਕੀ ਸਕੱਤਰ ਸ. ਪਪਲਪ੍ਰੀਤ ਸਿੰਘ ਨੇ ਕਿਹਾ ਪੰਜਾਬ ਤੋਂ ਕਨੇਡਾ ਪੜਨ ਗੲੇ ਸਿੱਖ ਵਿਦਿਆਰਥੀ ਆਮ ਨਾਲੋਂ ਤਿੰਨ ਗੁਣਾ ਫ਼ੀਸ ਅਦਾ ਕਰਦੇ ਹਨ, ੳੁਨ੍ਹਾਂ ਦਾ ਵਿਦਿਆ ਦੇ ਬਲ ਨਾਲ ਕੌਮਾਂਤਰੀ ਪੱਧਰ ‘ਤੇ ਵਿਸ਼ਵਵਿਦਆਲਿਆ ਵਿੱਚ ਦਾਖਲ ਹੋਣਾ ਸਾਡੇ ਲੲੀ ਮਾਣ ਦੀ ਗੱਲ ਹੈ। ਦਿਨ ਸਮੇਂ ਪੜਾੲੀ ਦੇ ਨਾਲ-ਨਾਲ ਰਾਤਾਂ ਨੂੰ ਜਾਗ ਕੇ ਕਿਰਤ ਕਰ ਕੇ ਆਪਣਾ ਖ਼ਰਚਾ ਖੁਦ ਚੁੱਕ ਰਹੇ ਵਿਦਿਆਰਥੀਆਂ ਨੂੰ ਜੇ ਕੋੲੀ ਆਪਣੀ ਸੁੰਘੜੀ ਮਾਨਸਿਕਤਾ ਨਾਲ ਬੁਰਾ ਕਹੇ ਤਾਂ ੳੁਸ ਦਾ ਦਿਮਾਗੀ ਤਵੱਜ਼ਣ ਠੀਕ ਨਹੀਂ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੌਜ਼ਵਾਨ ਆਗੂ ਸ. ਪਪਲਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਅਤੀਤ ਵਿੱਚ ਪੰਜਾਬ ਅੰਦਰ ਭਾਰਤੀ ਹਕੂਮਤ ਨੇ ਸਿੱਖ ਨੌਜ਼ਵਾਨੀ ਦਾ ਵੱਡੇ ਪੱਧਰ ‘ਤੇ ਘਾਣ ਕੀਤਾ ਹੈ, ਗੱਲ ਚਾਹੇ ਝੂਠੇ ਪੁਲਿਸ ਮੁਕਾਬਲਿਆਂ ਦੀ ਹੋਵੇ ਜਾਂ ਨਸ਼ਾ ਫੈਲਾਅ ਕੇ ਘਸਿਆਰੀ ਬਣਾੲੀ ਜਾ ਰਹੀ ਨੌਜ਼ਵਾਨੀ ‘ਚੋਂ ਜੇ ਕੋੲੀ ਸਾਬਤ ਬਚ ਕੇ ਵਿਦਿਅਕ ਪ੍ਰਾਪਤੀ ਲੲੀ ਭਵਿੱਖ ਤਰਾਸ਼ਦਾ ਹੈ ਤਾਂ ਤਕਲੀਫ਼ ਕਿਸ ਨੂੰ ਹੋ ਰਹੀ ਹੈ ੲਿਹ ਸਮਝਣਾ ਜ਼ਰੂਰੀ ਹੈ। ਸਿੱਖ ਵਿਦਿਆਰਥੀ ਕੌਮ ਦਾ ਭਵਿੱਖ ਹਨ, ਭਾਰਤ ਸਰਕਾਰ ਦੇ ਕਰਿੰਦੇ ਬਰਦਾਸ਼ਤ ਨਹੀਂ ਕਰਦੇ ਕਿ ਸਿੱਖ ਵਿਦਿਆਰਥੀ ਤਰੱਕੀ ਕਿੳੁਂ ਕਰ ਰਹੇ ਹਨ।ਆਖਰ ਵਿੱਚ ਸ. ਪਪਲਪ੍ਰੀਤ ਸਿੰਘ ਨੇ ਕਿਹਾ ਕਿ ੳੁਹ ਪੰਜਾਬ ਤੋਂ ਕਨੇਡਾ ਵਿੱਚ ਰਹਿ ਕੇ ਵਿਦਿਆ ਹਾਸਲ ਅਤੇ ਮਿਹਨਤ ਕਰ ਰਹੇ ਵਿਦਿਆਰਥੀਆਂ ਨਾਲ ਮੁਕੰਮਲ ੲਿੱਕਜੁੱਟਤਾ ਦਾ ਪ੍ਰਗਟਾਵਾ ਕਰਦੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ

ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ

ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ  (ਰਣਜੀਤ ਸਿੰਘ ਸੰਘੇੜਾ)  ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.