Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਯੂ. ਪੀ. ‘ਚ ਮੂਲੀ ਚੋਰੀ ਦੇ ਦੋਸ਼ ‘ਚ ਦਲਿਤ ਦੀ ਹੱਤਿਆ

By uscreative Published 1 min read

ਮੁਜ਼ੱਫ਼ਰਨਗਰ, (ਏਜੰਸੀ)-ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ‘ਚ ਸਰਪੰਚ ਤੇ 3 ਹੋਰ ਲੋਕਾਂ ਨੇ ਇਕ ਮੂਲੀ ਚੋਰੀ ਦੇ ਦੋਸ਼ ‘ਚ 30 ਸਾਲਾਂ ਇਕ ਦਲਿਤ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸਰਕਲ ਅਧਿਕਾਰੀ ਭੂਸ਼ਣ ਵਰਮਾ ਨੇ ਦੱਸਿਆ ਕਿ ਘਟਨਾ ਐਤਵਾਰ ਦੀ ਹੈ ਜਦੋਂ ਪਿੰਡ ਦੇ ਪ੍ਰਧਾਨ ਅਨਿਲ, ਉਨ੍ਹਾਂ ਦੇ ਬੇਟੇ ਨਿਸ਼ਾਂਤ ਤੇ ਭਤੀਜੇ ਸਰੌਤਮ ਸਮੇਤ ਚਾਰ ਲੋਕ ਇਕ ਕਾਰ ‘ਚ ਬੈਠ ਕੇ ਸੁਨੀਲ ਕੁਮਾਰ ਦੇ ਘਰ ਪਹੁੰਚੇ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਸਰਕਲ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਨੇ ਪਰਿਵਾਰ ਦੇ ਮੈਂਬਰਾਂ ‘ਤੇ ਸਰਪੰਚ ਦੇ ਖੇਤਾਂ ‘ਚੋਂ ਇਕ ਮੂਲੀ ਚੋਰੀ ਕਰਨ ਦਾ ਦੋਸ਼ ਲਗਾਇਆ ਤੇ ਜਦੋਂ ਸੁਨੀਲ ਕੁਮਾਰ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ‘ਤੇ ਗੋਲੀ ਚਲਾ ਦਿੱਤੀ। ਜਿਸ ‘ਚ ਦੀ ਉਸ ਦੀ ਮੌਤ ਹੋ ਗਈ। ਪੁਲਿਸ ਨੇ ਚਾਰਾਂ ਫਰਾਰ ਦੋਸ਼ੀਆਂ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp