ਪੱਤਰ ਪੇ੍ਰਰਕ, ਦੇਵੀਗੜ੍ਹ : ਕਈ ਦਿਨ ਭਾਰੀ ਗਰਮੀ ਪੈਣ ਤੋਂ ਬਾਅਦ ਸ਼ੁੱਕਰਵਾਰ ਨੂੰ ਦੇਵੀਗੜ੍ਹ ਇਲਾਕੇ ‘ਚ 3 ਘੰਟੇ ਭਾਰੀ ਮੀਂਹ ਪਿਆ। ਇਸ ਪਏ ਮੀਂਹ ਨਾਲ ਲੋਕਾਂ ਨੂੰ ਪੈ ਰਹੀ ਭਾਰੀ ਗਰਮੀ ਤੋਂ ਕੁਝ ਨਿਜ਼ਾਤ ਮਿਲੀ ਹੈ। ਇਸ ਮੀਂਹ ਨਾਲ ਦੇਵੀਗੜ੍ਹ ਦੇ ਬਾਜ਼ਾਰ ਜਲ ਥਲ ਹੋ ਗਏ। ਇਸ ਮੀਂਹ ਨਾਲ ਝੋਨੇ ਦੇ ਖੇਤ ਨੱਕੋ ਨੱਕ ਭਰ ਗਏ ਹਨ। ਜੇਕਰ ਇਹ ਮੀਂਹ ਅੱਜ ਦਾ ਦਿਨ ਹੀ ਪੈਂਦਾ ਹੈ ਤਾਂ ਝੋਨੇ ਦੀ ਫਸਲ ਲਈ ਲਾਹੇਵੰਦ ਹੈ ਜੇਕਰ ਇਹ ਮੀਂਹ ਲਗਾਤਾਰ ਕੁਝ ਦਿਨ ਪੈਂਦਾ ਹੈ ਤਾਂ ਝੋਨੇ ਦੀ ਫਸਲ ਲਈ ਮਾੜਾ ਸਿੱਧ ਹੋਵੇਗਾ। ਜੋ ਫਸਲ ਇਸ ਵੇਲੇ ਪੱਕਣ ਨੂੰ ਤਿਆਰ ਹੈ ਉਹ ਫਸਲ ਡਿੱਗ ਵੀ ਸਕਦੀ ਹੈ, ਜਿਸ ਨੂੰ ਵੱਢਣਾ ਅੌਖਾ ਹੋਵੇਗਾ ਤੇ ਝਾੜ ਘਟਣ ਦਾ ਵੀ ਖਦਸ਼ਾ ਹੈ। ਇਸ ਲਈ ਜੇਕਰ ਘੱਟ ਮੀਂਹ ਪਵੇ ਤਾਂ ਫਸਲ ਲਈ ਲਾਭਦਾਇਕ ਹੋਵੇਗਾ।