ਪੱਤਰ ਪ੍ਰਰੇਰਕ, ਜ਼ੀਰਾ : ਜ਼ਿਲ੍ਹਾ ਫਿਰੋਜ਼ਪੁਰ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸਮੁੱਚੇ ਬੀਡੀਪੀਓਜ਼ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਪੰਚਾਇਤਾਂ ਦੇ ਰੁਕੇ ਹੋਏ ਕੰਮ ਤੁਰੰਤ ਚਾਲੂ ਕਰ ਦੇਣ ਨਹੀਂ ਤਾਂ ਬਲਾਕ ਵਾਈਜ਼ ਬੀਡੀਪੀਓ ਦਫਤਰ ਅੱਗੇ ਧਰਨੇ ਲਾਉਣ ਤੋਂ ਪ੍ਰਹੇਜ਼ ਨਹੀਂ ਕੀਤਾ ਜਾਵੇਗਾ। ਉਨਾਂ੍ਹ ਕਿਹਾ ਕਿ ਇਨਾਂ੍ਹ ਧਰਨਿਆਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਮੱਖੂ ਤੇ ਜ਼ੀਰਾ ਬਲਾਕਾਂ ਤੋਂ ਕੀਤੀ ਜਾਵੇਗੀ। ਉਨਾਂ੍ਹ ਕਿਹਾ ਕਿ ਜਦੋਂ ਹਾਈਕੋਰਟ ਨੇ ਪੰਚਾਇਤਾਂ ਨੂੰ ਕੰਮ ਕਰਨ ਦੇ ਲਈ ਖੁੱਲ੍ਹ ਦੇ ਦਿੱਤੀ ਹੈ ਤਾਂ ਫਿਰ ਪੰਚਾਇਤਾਂ ਦੇ ਕੰਮ ਕਿਉਂ ਰੋਕੇ ਜਾ ਰਹੇ ਹਨ। ਉਨਾਂ੍ਹ ਕਿਹਾ ਕਿ ਸਾਨੂੰ ਸਿਆਸੀ ਵਿਰਾਸਤ ਦੇ ਵਿਚ ਵੀ ਅਜਿਹਾ ਕੁਝ ਮਿਲਿਆ ਹੈ ਕੇ ਲੋਕਾਂ ਦੇ ਹਿੱਤਾਂ ਦੀ ਗੱਲ ਕਰਨੀ ਹੈ, ਚਾਹੇ ਉਹਨਾਂ ਨੂੰ ਕਿਸ ਹੱਦ ਤੱਕ ਵੀ ਪਹੁੰਚਣਾ ਪਵੇ। ਇਸ ਮੌਕੇ ਖੇਤੀਬਾੜੀ ਵਿਕਾਸ ਬੈਂਕ ਪੰਜਾਬ ਦੇ ਸਾਬਕਾ ਚੇਅਰਮੈਨ ਹਰੀਸ਼ ਜੈਨ ਗੋਗਾ, ਕਾਂਗਰਸ ਕਮੇਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਕੁਲਭੂਸ਼ਨ ਜੈਨ, ਜ਼ਲਿ੍ਹਾ ਮੀਤ ਪ੍ਰਧਾਨ ਗੁਰਮੇਜ ਸਿੰਘ ਬਾਹਰ ਵਾਲੀ, ਜ਼ਿਲ੍ਹਾ ਮੀਤ ਪ੍ਰਧਾਨ ਬੋਹੜ ਸਿੰਘ ਸਦਰ ਵਾਲਾ, ਪ੍ਰਧਾਨ ਬਲਾਕ ਕਾਂਗਰਸ ਕਮੇਟੀ ਸ਼ਹਿਰੀ ਸ਼ਵਿ ਸਾਗਰ ਸ਼ਰਮਾ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਗੱਟਾ ਬਾਦਸ਼ਾਹ, ਬਲਬੀਰ ਸਿੰਘ ਸਰਪੰਚ ਸੋਢੀ ਵਾਲਾ, ਵੀਨੂੰ ਸ਼ਾਹ ਮੱਖੂ, ਹਰਵਿੰਦਰ ਸਿੰਘ ਖਹਿਰਾ, ਅਕਾਸ਼, ਅਜੇ ਦੀਪ ਖਹਿਰਾ, ਸਾਬਕਾ ਕੌਂਸਲਰ ਨਰਿੰਦਰ ਮਹਿਤਾ, ਸਾਬਕਾ ਕੌਂਸਲਰ ਗੁਰਸੇਵਕ ਸਿੰਘ ਆਦਿ ਕਾਂਗਰਸੀ ਆਗੂ ਹਾਜ਼ਰ ਸਨ।