ਸਟਾਫ ਰਿਪੋਰਟਰ, ਫਾਜ਼ਿਲਕਾ : ਬਲਾਕ ਫਾਜ਼ਿਲਕਾ ਦੇ ਪਿੰਡ ਅਭੁਨ ਵਿਚ ਖੇਤੀਬਾੜੀ ਵਿਭਾਸ ਅਫਸਰ ਸ਼ਿਫਾਲੀ ਕੰਬੋਜ ਤੇ ਹਰੀਸ਼ ਕੁਮਾਰ ਵੱਲੋਂ ਕਿਸਾਨ ਸਿਖਲਾਈ ਕੈੰਪ ਲਾਇਆ ਗਿਆ। ਇਸ ਵਿਚ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਅਤੇ ਨਿਪਟਾਰੇ ਬਾਰੇ ਦੱਸਿਆ ਗਿਆ। ਪਰਾਲੀ ਵਿਚ ਕਣਕ ਦੀ ਬਿਜਾਈ ਕਰਨ ਲਈ ਨਵੀ ਤਕਨੀਕ ਸਰਫੈਸ ਸੀਡਰ ਬਾਰੇ ਵੀ ਦਸਿਆ ਗਿਆ। ਪਰਾਲੀ ਨੂੰ ਅੱਗ ਨਾ ਲੱਗਾ ਕੇ ਇਸਦੀ ਸਾਂਭ ਸੰਭਾਲ ਕਰਨ ਨਾਲ ਵਾਤਾਵਰਣ ਵੀ ਸਾਫ ਰਹੇਗਾ ਅਤੇ ਜਮੀਨ ਦੀ ਉਪਜੀਉ ਸ਼ਕਤੀ ਵੀ ਵਧੇਗੀ। ਪਰਾਲੀ ਨੂੰ ਸਾੜਨ ਦੀ ਬਜਾਏ ਇਸਦੀ ਸਾਂਭ ਸੰਭਾਲ ਅਤੇ ਪ੍ਰਬੰਧਨ ਲਈ ਸੁਚਜੀ ਵਿਧੀ ਅਪਣਾਉਣ ਲਈ ਸਹਿਕਾਰਤਾ ਵਿਭਾਗ ਫਾਜ਼ਿਲਕਾ ਵੱਲੋਂ ਅਭੁੰਨ ਸਰਕਲ ਦੀਆਂ ਸਹਿਕਾਰੀ ਖੇਤੀਬਾੜੀ ਸਭਾਵਾਂ ਦੇ ਮੈਂਬਰਾਂ ਨੂੰ ਜਾਗਰੂਕ ਕੀਤਾ ਗਿਆ। ਕੈਂਪ ਦੌਰਾਨ ਦੱਸਿਆ ਗਿਆ ਕਿ ਕਿਸਾਨਾਂ ਦੀ ਮਦਦ ਲਈ ਪੰਜਾਬ ਸਰਕਾਰ ਵਲੋ ਰਵਾਇਤੀ ਦਰਾਂ ਤੇ ਸਰਫੇਸ ਸੀਡਰ ਸੰਦ ਮੁਹੱਈਆ ਕਰਵਾਏ ਜਾ ਰਹੇ ਹਨ ਤਾਂ ਜੋ ਫ਼ਸਲਾਂ ਦੀ ਰਹਿੰਦ ਖੂਹੰਦ ਨੂੰ ਜ਼ਮੀਨ ਵਿੱਚ ਹੀ ਸੰਭਾਲ ਕੇ ਅਤੇ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਇਸ ਕਾਰਜ ਨੂੰ ਸਫਲ ਬਣਾਉਣ ਲਈ ਕਿਸਾਨਾਂ ਦੇ ਸਹਿਯੋਗ ਦੀ ਬਹੁਤ ਜਰੂਰਤ ਹੈ ਤਾ ਜੋ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਿਆ ਜਾ ਸਕੇ| ਇਸ ਮੌਕੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਫਾਜ਼ਿਲਕਾ, ਇਫਕੋ ਸੰਸਥਾ ਵਲੋਂ ਓਮ ਪ੍ਰਕਾਸ਼ ਪੂਨੀਆ ਅਤੇ ਸਰਕਲ ਅਭੁਨ ਦੀਆ ਖੇਤੀਬਾੜੀ ਸਭਾਵਾਂ ਦੇ ਸਕੱਤਰ ਵੀ ਹਾਜਰ ਸਨ।
ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ
ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ


