Ad-Time-For-Vacation.png

ਵਧੇਗਾ ਪੰਜਾਬੀਆਂ ਦਾ ਮਾਣ, ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਲਾਂਚ ਕਰਨਗੇ ਅਮਰਿੰਦਰ ਗਿੱਲ ਦੀ ਫਿਲਮ!

ਟੋਰਾਂਟੋ— ਭਾਰਤੀ ਸਿਨੇਮਾ ਦੇ ਇਤਿਹਾਸ ਵਿਚ ਪਹਿਲੀ ਵਾਰ ਕੋਈ ਪੰਜਾਬੀ ਫਿਲਮ ਵਿਦੇਸ਼ਾਂ ਵਿਚ ਲਾਂਚਿੰਗ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਫਿਲਮ ਦਾ ਪੋਸਟਰ ਅਤੇ ਟਰੇਲਰ ਰਿਲੀਜ਼ ਕਰਨਗੇ। ਅਭਿਨੇਤਰੀ ਪ੍ਰਿਯੰਕਾ ਚੋਪੜਾ ਦੇ ਪ੍ਰੋਡਕਸ਼ਨ ਹਾਊਸ ਪੇਬਲ ਪਿਕਚਰਜ਼ ਅਤੇ ਪੂਜਾ ਫਿਲਮਜ਼ ਵੱਲੋਂ ਬਣਾਈ ਗਈ ਇਹ ਪੰਜਾਬੀ ਫਿਲਮ ‘ਸਰਵਣ’ ਵਿਚ ਪੰਜਾਬੀ ਅਭਿਨੇਤਾ ਅਤੇ ਗਾਇਕ ਅਮਰਿੰਦਰ ਗਿੱਲ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਦੱਸ ਦੇਈਏ ਕਿ ਇਹ ਫਿਲਮ ‘ਸਰਵਣ’ ਇਕ ਐੱਨ. ਆਰ. ਆਈ. ਦੀ ਕਹਾਣੀ ਹੈ, ਜੋ ਕਿ ਵਿਦੇਸ਼ ਤੋਂ ਭਾਰਤ ਆ ਕੇ ਆਪਣੀਆਂ ਜੜ੍ਹਾਂ ਦੀ ਖੋਜ ਕਰਦਾ ਹੈ ਅਤੇ ਆਪਣੀ ਵੱਖਰੀ ਪਛਾਣ ਨਾਲ ਵਾਕਿਫ ਹੁੰਦਾ ਹੈ। ਇਹ ਫਿਲਮ ਟੋਰਾਂਟੋ ਵਿਚ ਐਤਵਾਰ ਨੂੰ ਲਾਂਚ ਕੀਤੀ ਜਾਵੇਗੀ।

ਟਰੂਡੋ ਸਿਰਫ ਕੈਨੇਡਾ ਦੇ ਪ੍ਰਧਾਨ ਮੰਤਰੀ ਹੀ ਨਹੀਂ ਸਗੋਂ ਵਿਸ਼ਵ ਪੱਧਰ ‘ਤੇ ਇਕ ਪ੍ਰਸਿੱਧ ਸ਼ਖਸੀਅਤ ਹਨ। ਉਨ੍ਹਾਂ ਨੂੰ ਕੈਨੇਡਾ ਹੀ ਨਹੀਂ ਦੁਨੀਆ ਭਰ ਦੇ ਲੋਕਾਂ ਦਾ ਮਨਾਂ-ਮੋਹੀ ਪਿਆਰ ਮਿਲਦਾ ਹੈ। ਉਹ ਹਮੇਸ਼ਾ ਆਪਣੇ ਕੀਤੇ ਕੰਮਾਂ ਅਤੇ ਸਟਾਈਲ ਕਰਕੇ ਸੁਰਖੀਆਂ ਵਿਚ ਰਹਿੰਦੇ ਹਨ। ਦੂਜੇ ਪਾਸੇ ਪ੍ਰਿਯੰਕਾ ਚੋਪੜਾ ਭਾਰਤ ਦੀ ‘ਦੇਸੀ ਗਰਲ’ ਹੈ। ਉਹ ਪੂਰੀ ਦੁਨੀਆ ਵਿਚ ਭਾਰਤ ਦਾ ਨਾਂ ਰੌਸ਼ਨ ਕਰ ਚੁੱਕੀ ਹੈ। ਪ੍ਰਿਯੰਕਾ ਅੰਤਰਰਾਸ਼ਟਰੀ ਸਿਨੇਮਾ ਵਿਚ ਜਿੱਥੇ ਬਹੁਤ ਵਧੀਆ ਕੰਮ ਕਰ ਰਹੀ ਹੈ, ਉੱਥੇ ਆਪਣੀ ਪਹਿਲੀ ਪੰਜਾਬੀ ਫਿਲਮ ਨਾਲ ਉਹ ਖੇਤਰੀ ਸਿਨੇਮਾ ਵਿਚ ਧਮਾਲ ਮਚਾਉਣ ਜਾ ਰਹੀ ਹੈ। ਉਸ ਦਾ ਮੰਨਣਾ ਹੈ ਕਿ ਕਲਾ ਦੀ ਕੋਈ ਭਾਸ਼ਾ ਨਹੀਂ ਹੁੰਦੀ।

ਟੋਰਾਂਟੋ ਵਿਚ ਫਿਲਮ ਦੀ ਲਾਂਚਿੰਗ ਸਮੇਂ ਪ੍ਰਿਯੰਕਾ ਚੋਪੜਾ ਆਪਣੀ ਮਾਤਾ ਮਧੂ ਚੋਪੜਾ, ਸਹਿ-ਪ੍ਰੋਡਿਊਸਰ ਦੀਪਸ਼ਿਖਾ, ਅਭਿਨੇਤਾ ਅਤੇ ਗਾਇਕ ਅਮਰਿੰਦਰ ਗਿੱਲ, ਰਣਜੀਤ ਬਾਵਾ, ਸਿੰਮੀ ਚਾਹਲ ਅਤੇ ਡਾਇਰੈਕਟਰ ਕਰਨ ਗੁਈਲਿਆਨੀ ਸਮੇਤ ਮੌਜੂਦ ਰਹੇਗੀ। ਇਹ ਦੇਖਣਾ ਬੇਹੱਦ ਦਿਲਚਸਪ ਹੋਵੇਗਾ ਕਿ ਜਿਸ ਪੰਜਾਬੀ ਫਿਲਮ ਨੂੰ ਖੁਦ ਪ੍ਰਿਯੰਕਾ ਚੋਪੜਾ ਬਣਾ ਰਹੀ ਹੈ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਲਾਂਚ ਕਰ ਰਹੇ ਹਨ, ਉਹ ਕੀ ਕਮਾਲ ਕਰਦੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼

ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.

ਪਰਮੀਸ਼ ਵਰਮਾ ਨੇ ਸ਼ਰੇਆਮ ਇੰਝ ਉਡਾਇਆ ਨੇਹਾ ਕੱਕੜ ਦਾ ਮਜ਼ਾਕ, ਜੋ ਬਣਿਆ ਚਰਚਾ ਦਾ ਵਿਸ਼ਾ

ਜਲੰਧਰ (ਬਿਊਰੋ) : ਬਾਲੀਵੁੱਡ ਗਾਇਕਾ ਨੇਹਾ ਕੱਕੜ ਨੂੰ ਇੰਡਸਟਰੀ ‘ਚ ‘ਸੈਲਫੀ ਕਵੀਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨੇਹਾ ਕੱਕੜ ਬਾਲੀਵੁੱਡ ‘ਚ ਆਪਣੇ ਹਿੱਟ

Elevate-Visual-Studios
Ektuhi Gurbani App
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.