ਕਲਮੀਂ ਪਰਵਾਜ਼ ਮੰਚ ਵੱਲੋਂ ਡਾ ਕੁਲਦੀਪ ਸਿੰਘ ਦੀਪ ਦੀਆਂ 4 ਪੁਸਤਕਾਂ ਲੋਕ ਅਰਪਣ

ਸਰੀ :-(ਬਿਓਰੋ ਰਿਪੋਰਟ) ਏਥੋਂ ਦੀ ਕਲਮੀਂ ਪਰਵਾਜ਼ ਮੰਚ ਨਾਂਅ ਦੀ ਸਾਹਿਤਕ ਸੰਸਥਾ ਵੱਲੋਂ ਕਰਵਾਏ ਗਏ ਪੰਜਾਬ ਭਵਨ ਵਿੱਚ ਆਪਣੇ 6ਵੇਂ ਕਵੀ ਦਰਬਾਰ ਦੌਰਾਨ ਡਾæ ਕੁਲਦੀਪ ਸਿੰਘ ਦੀਪ ਦੀਆਂ 4 ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾæ ਸਤੀਸ਼ ਵਰਮਾ ਦੁਆਰਾ ਪੁਸਤਕਾਂ ਦੀ ਕੀਤੀ ਗਈ ਪੜਚੋਲ ਅਤੇ ਪੁਸਤਕਾਂ ਬਾਰੇ ਵਿੱਚ ਇੱਕ ਵੀਡੀਓ ਵੀ ਦਿਖਾਈ ਗਈ। ਡਾ ਵਰਮਾ ਦੇ ਪੀਐਚਡੀ ਦੇ ਰਹਿ ਚੁੱਕੇ ਵਿਦਿਆਰਥੀ ਡਾ ਦੀਪ ਇੱਕ ਵਧੀਆਂ ਲੇਖਕ ਸਿੱਧ ਹੋਏ ਹਨ। ਉਨ੍ਹਾਂ ਦੁਆਰਾ ਲਿਖੀਆਂ ਗਈਆਂ 8 ਪੁਸਤਕਾਂ ਪੜ੍ਹਣਯੋਗ ਹਨ। ਡਾæ ਦੀਪ ਭਾਵੇਂ ਇਸ ਮੌਕੇ ਹਾਜ਼ਰ ਨਹੀਂ ਸਨ ਪਰ ਇਸ ਪੁਸਤਕ ਸਮਾਰੋਹ ਵਿੱਚ ਕਲਮੀਂ ਪਰਵਾਜ਼ ਮੰਚ ਦੇ ਸਮੂਹ ਮੈਂਬਰਾਨ ਨੇ ਉਨ੍ਹਾਂ ਦੀ ਜਗ੍ਹਾ ਪੁਸਤਕ ਰਿਲੀਜ਼ ਦੀ ਜਿੰਮੇਵਾਰੀ ਨਿਭਾਈ। ਕਲਮੀਂ ਪਰਵਾਜ਼ ਮੰਚ ਨੂੰ ਇਸ ਗੱਲ ਦਾ ਫ਼ਖਰ ਹੈ ਕਿ ਇਸ ਸਾਹਿਤਕ ਸੰਸਥਾ ਨੇ ਆਪਣੇ 6 ਮਹੀਨੇ ਦੇ ਸਫਰ ਦੌਰਾਨ 6 ਹੀ ਪੁਸਤਕਾਂ ਅਤੇ ਇੱਕ ਪੰਜਾਬੀ ਗੀਤ ਰਿਲੀਜ਼ ਕੀਤਾ ਹੈ। ਪੁਸਤਕ ਰਿਲੀਜ਼ ਸਮਾਗਮ ਦੌਰਾਨ ਮੰਚ ਦੇ ਮੈਂਬਰਾਂ ਨੇ ਆਪੋ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

ਸਰੀ ਵਿਚ ‘ਹੁਣ’ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦਾ ਗਜ਼ਲ ਮੰਚ ਸਰੀ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ

ਸਰੀ, 13 ਜੂਨ (ਹਰਦਮ ਮਾਨ)-ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਜਗਤ ਦੇ ਵੱਕਾਰੀ ਮੈਗਜ਼ੀਨ ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦੇ ਸਰੀ ਪਹੁੰਚਣ ‘ਤੇ ‘ਗਜ਼ਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.