Skip to content
Thursday, October 29, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਜਿਨਾਂ ਨੂੰ ਮਿਲੀ ਟਿਕਟ ਉਨਾਂ ਲਈ ਰੱਬ, ਜਿਨਾਂ ਨੂੰ ਨਾ ਮਿਲੀ ਉਨਾਂ ਲਈ ਠੱਗ

By Admin Published 1 min read

ਮੁਕਤਸਰ (ਏਜੰਸੀਆਂ): ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ 2017 ਲਈ ਟਿਕਟਾਂ ਦੇ ਐਲਾਨ ਮਗਰੋਂ ਉੱਠੀਆਂ ਬਾਗੀ ਸੁਰਾਂ ਬਾਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਜਿਨਾਂ ਨੂੰ ਮਿਲੀ ਟਿਕਟ ਉਨਾਂ ਲਈ ਰੱਬ ਤੇ ਜਿਨਾਂ ਨਾ ਮਿਲੀ ਉਨਾਂ ਲਈ ਠੱਗ। ਪਾਰਟੀ ਲੀਡਰਾਂ ਵੱਲੋਂ ਦਿੱਤੇ ਜਾ ਰਹੇ ਅਸਤੀਫਿਆਂ ‘ਤੇ ਬੋਲਦਿਆਂ ਬਾਦਲ ਨੇ ਮਜਾਕੀਆ ਅੰਦਾਜ਼ ‘ਚ ਕਿਹਾ, ਸੰਤ ਜੀ ਕਹਿੰਦੇ ਨੇ ਜਿਸ ਨੂੰ ਮੈਂ ਟਿਕਟ ਦੇ ਦਿਆਂ ਤਾਂ ਸੰਤ ਜੀ ਰੱਬ ਹਨ ਤੇ ਜਿਸ ਨੂੰ ਟਿਕਟ ਨਾਂ ਦਿਆਂ ਤਾਂ ਸੰਤ ਜੀ ਠੱਗ। 1984 ਦੇ ਦਿੱਲੀ ਸਿੱਖ ਵਿਰੋਧੀ ਦੰਗਿਆਂ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਕਾਂਗਰਸ ਲੀਡਰ ਜਗਦੀਸ਼ ਟਾਈਟਲਰ ਤੋਂ ਸੀ.ਬੀ.ਆਈ. ਵੱਲੋਂ ਕੀਤੀ ਪੁੱਛਗਿੱਛ ‘ਤੇ ਬਾਦਲ ਨੇ ਵੀ ਹਮਲੇ ਵਿੱਢ ਦਿੱਤੇ ਹਨ।ਉਨਾਂ ਕਿਹਾ ਕਿ ਜੇਕਰ ਗੁਨਾਹਗਾਰਾਂ ਨੂੰ ਸਜ਼ਾ ਮਿਲ ਜਾਵੇ ਤਾਂ ਲੋਕਾਂ ਨੂੰ ਭਰੋਸਾ ਮਿਲ ਜਾਵੇਗਾ, ਪਰ ਜੇਕਰ ਸਜ਼ਾ ਨਾ ਮਿਲੀ ਤਾਂ ਲੋਕਾਂ ਦਾ ਗੁੱਸਾ ਹੋਰ ਵਧੇਗਾ ਤੇ ਇਸ ਦੇ ਨਤੀਜੇ ਚੰਗੇ ਨਹੀਂ ਹੋਣਗੇ। ਨੋਟਬੰਦੀ ‘ਤੇ ਬੋਲਦਿਆਂ ਬਾਦਲ ਨੇ ਕਿਹਾ ਕਿ ਲੋਕਾਂ ਨੂੰ ਮੁਸ਼ਕਲਾਂ ਤਾਂ ਹੋਣਗੀਆਂ ਪਰ ਇਸ ਕਦਮ ਨਾਲ ਦੇਸ਼ ਨੂੰ ਫਾਇਦਾ ਪਹੁੰਚੇਗਾ। ਕੋਈ ਵੀ ਨਵਾਂ ਤੇ ਵੱਡਾ ਕਦਮ ਪੁੱਟਣਾ ਹੋਵੇ ਤਾਂ ਕੁਝ ਮੁਸ਼ਕਲਾਂ ਤਾਂ ਹੁੰਦੀਆਂ ਹੀ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp