ਹਰੀ ਸਿੰਘ ਤਾਤਲਾ ਅਤੇ ਮਹਿਮਾ ਸਿੰਘ ਤੂਰ ਦੀਆਂ ਪੁਸਤਕਾਂ ਲੋਕ ਅਰਪਣ

ਡਾ ਵਾਲੀਆ, ਗਿੱਲ ਅਤੇ ਰਾਏ ਅਜ਼ੀਜ਼ ਸਨ ਵਿਸ਼ੇਸ਼ ਮਹਿਮਾਨ

ਸਰੀ :-(ਬਰਾੜ-ਭਗਤਾ ਭਾਈ ਕਾ) ਏਥੋਂ ਦੇ ਨਵੇਂ ਸਥਾਪਿਤ ਹੋਏ ‘ਪੰਜਾਬ ਭਵਨ’ ਵਿਖੇ ਪਹਿਲੇ ਸਾਹਿਤਕ ਸਮਾਗਮ ਦੌਰਾਨ ਗ਼ਜ਼ਲਗੋ ਹਰੀ ਸਿੰਘ ਤਾਤਲਾ ਦੀ ਪੁਸਤਕ ‘ਦਰਵਾਜਾ ਖੁੱਲ੍ਹਾ ਹੈ’ ਅਤੇ ਗ਼ਜ਼ਲਗੋ ਮਹਿਮਾ ਸਿੰਘ ਤੂਰ ਦੀ ਪੁਸਤਕ ‘ਸੋਨੇ ਦੇ ਪੱਤਰੇ’ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਵਿਭਾਗ ਦੇ ਮੁਖੀ ਡਾæ ਹਰਜਿੰਦਰਪਾਲ ਸਿੰਘ ਵਾਲੀਆ, ਪਾਕਿਸਤਾਨ ਦੇ ਸਾਬਕਾ ਸਾਂਸਦ ਰਾਏ ਅਜ਼ੀਜ਼ ਉੱਲਾ ਖਾਨ ਅਤੇ ਲੁਧਿਆਣਾ ਤੋਂ ਆਏ ਉੱਘੇ ਸਾਹਿਤਕਾਰ ਪ੍ਰੋæ ਗੁਰਭਜਨ ਗਿੱਲ ਨੇ ਰਿਲੀਜ਼ ਕੀਤੀ। ਇਹ ਦੋਵੇਂ ਪੁਸਤਕਾਂ ਗ਼ਜ਼ਲਾਂ ਦੀਆਂ ਹਨ। ਮਹਿਮਾਂ ਸਿੰਘ ਤੂਰ ‘ਹਲਵਾਰਵੀ’ ਇੱਕ ਸਾਫ਼ ਸੁਥਰੇ ਅਕਸ ਦੀ ਲੇਖਣੀ ਦੇ ਮਾਲਕ ਹਨ ਜਿੰਨ੍ਹਾਂ ਦੀ ਇਹ ‘ਸੋਨੇ ਦੇ ਪੱਤਰੇ’ ਵਾਲੀ ਚੌਥੀ ਪੁਸਤਕ ਹੈ। ਤੂਰ ਦੀਆਂ ਗ਼ਜ਼ਲਾਂ ‘ਚ ਦਮ ਹੈ ਜਿੰਨ੍ਹਾਂ ਨੂੰ ਪੜ੍ਹਣ ਸਮੇਂ ਪਾਠਕ ਜ਼ਮਾਨੇ ਦੇ ਨਾਲ ਨਾਲ ਹੀ ਢਲ਼ ਜਾਂਦਾ ਹੈ। ਉਨ੍ਹਾਂ ਦੀਆਂ ਗ਼ਜ਼ਲਾਂ ਪਾਠਕਾਂ ਦੇ ਦਿਲ ਅੰਦਰ ਇੱਕ ਨਵੀਂ ਰੂਹ ਪੈਦਾ ਕਰਦੀਆਂ ਅਤੇ ਹਰ ਪਾਠਕ ਨੂੰ ਵੀ ਕੁਝ ਨਾ ਕੁਝ ਲਿਖਣ ਲਈ ਮਜ਼ਬੂਰ ਕਰਦੀਆਂ ਹਨ।
ਹਰੀ ਸਿੰਘ ਤਾਤਲੇ ਦੀ ‘ਦਰਵਾਜਾ ਖੁੱਲ੍ਹਾ ਹੈ’ ਨਾਂਅ ਦੀ ਭਾਵੇਂ ਇਹ ਦੂਜੀ ਹੀ ਪੁਸਤਕ ਹੈ ਪਰ ਫਿਰ ਵੀ ਉਸ ਦੀ ਲੇਖਣੀ ਤੋਂ ਉਹ ਇੱਕ ਹੰਢਿਆ ਹੋਇਆ ਲੇਖਕ ਅਨੁਭਵ ਹੁੰਦਾ ਹੈ। ਤਾਤਲਾ ਦੀਆਂ ਗ਼ਜ਼ਲਾਂ ਪਾਠਕਾਂ ਦੇ ਦਿਲ ਨੂੰ ਟੁੰਭਦੀਆਂ ਹਨ। ਉਸ ਦੀਆਂ ਗ਼ਜ਼ਲਾਂ ‘ਚ ਇੱਕ ਨਵੀਂ ਕਿਸਮ ਦੀ ਨੁਹਾਰ ਹੈ ਜਿਸ ਨੂੰ ਪੜ੍ਹ ਕੇ ਪਾਠਕ ਦਾ ਮਨ ਲੇਖਕ ਦੀ ਅੰਦਰਲੀ ਸੋਚ ਨੂੰ ਸੌਖਿਆਂ ਹੀ ਪਾ ਲੈਂਦਾ ਹੈ ਕਿ ਲੇਖਕ ਕੀ ਕਹਿਣਾ ਚਾਹੁੰਦਾ ਹੈ। ਦੋਵੇਂ ਪੁਸਤਕਾਂ ਪੜ੍ਹਣਯੋਗ ਪੁਸਤਕਾਂ ਹਨ ਜਿੰਨ੍ਹਾਂ ਦੇ ਟਾਈਟਲ ਪਾਠਕਾਂ ਲਈ ਖਿੱਚ ਦਾ ਕੇਂਦਰ ਬਣਦੇ ਹਨ। ਡਾæ ਵਾਲੀਆਂ ਅਤੇ ਗੁਰਭਜਨ ਗਿੱਲ ਨੇ ਪੁਸਤਕਾਂ ਬਾਰੇ ਬੋਲਦਿਆਂ ਕਿਹਾ ਕਿ ਪੁਸਤਕਾਂ ਮਨੁੱਖ ਲਈ ਇੱਕ ਸੱਚਾ ਅਤੇ ਜ਼ਿੰਦਗੀ ਨਾਲ ਨਿਭਣ ਵਾਲਾ ਸਾਥੀ ਹੈ ਜਿੰਨ੍ਹਾਂ ਨੂੰ ਪੜ੍ਹੇ ਬਿਨਾਂ ਮਨੁੱਖ ਦਾ ਜੀਵਨ ਅਧੂਰਾ ਹੈ। ਬੁਲਾਰਿਆਂ ‘ਚ ਹੋਰਨਾਂ ਤੋਂ ਇਲਾਵਾ ਦਵਿੰਦਰ ਪੂਨੀਆਂ, ਨਦੀਮ ਪਰਮਾਰ, ਕ੍ਰਿਸ਼ਨ ਭਨੋਟ, ਸੁਰਿੰਦਰਪਾਲ ਕੌਰ ਬਰਾੜ, ਪ੍ਰਿਸੀਪਲ ਕਸ਼ਮੀਰਾ ਸਿੰਘ ਗਿੱਲ, ਗੁਰਦਰਸ਼ਨ ਬਾਦਲ ਅਤੇ ਸੁੱਖੀ ਬਾਠ ਸ਼ਾਮਲ ਸਨ। ਪੁਸਤਕ ਰਿਲੀਜ਼ ਸਮਾਗਮ ‘ਚ ਨਾਵਲਕਾਰ ਜਰਨੈਲ ਸਿੰਘ ਸੇਖਾ, ਮੋਹਨ ਗਿੱਲ, ਅਮਰੀਕ ਸਿੰਘ ਲੇਲ੍ਹ, ਇੰਦਰਜੀਤ ਧਾਮੀ, ਚਮਕੌਰ ਸਿੰਘ ਸੇਖੋਂ, ਉੱਘੀ ਲੇਖਕਾ ਬੀਬੀ ਇੰਦਰਜੀਤ ਕੌਰ ਸਿੱਧੂ, ਕਹਾਣੀਕਾਰਾ ਹਰਕੀਰਤ ਚਾਹਲ, ਸੁਰਜੀਤ ਸਿੰਘ ਸਹੋਤਾ, ਹਰਦਮ ਮਾਨ, ਬੌਬੀ ਬਰਾੜ, ਅੰਗਰੇਜ ਬਰਾੜ, ਮਨਜੀਤ ਕੌਰ ਕੰਗ, ਹਰਦਮ ਮਾਨ ਅਤੇ ਸੁਰਜੀਤ ਮਾਧੋਪੁਰੀ ਸਮੇਤ ਹੋਰ ਵੀ ਕਈ ਸਾਹਿਤਕਾਰ ਹਾਜ਼ਰ ਸਨ। ਸਟੇਜ਼ ਦੀ ਭੂਮਿਕਾ ਡਾæ ਗੁਰਵਿੰਦਰ ਸਿੰਘ ਧਾਲੀਵਾਲ ਨੇ ਬੜੀ ਬਾਖੂਬੀ ਨਾਲ ਨਿਭਾਈ।

Share:

Facebook
Twitter
Pinterest
LinkedIn
matrimonail-ads
On Key

Related Posts

ਮੇਅਰ ਬਰੈਂਡਾ ਲੌਕ ਦਾ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਵਿਚਕਾਰ ਹੋਏ ਸਮਝੌਤੇ ਬਾਰੇ ਬਿਆਨ

ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ

ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ

ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.