ਪਿੰਡ ਸਰਾਭੇ ਦੇ ਮਰਦਾਨ ਸਿੰਘ ਗਰੇਵਾਲ ਨੇ ਬਹਿਜਾ ਬਹਿਜਾ ਕਰਵਾ ਦਿੱਤੀ

ਮਿਲਟਨ (ਉਨਟਾਰੀਓ ਕੈਨੇਡਾ-ਅਕਤੂਬਰ 3-2016) ਦੁਨੀਆਂ ਭਰ ਦੇ ਸਿੱਖ ਵੱਖ ਵੱਖ ਦੇਸ਼ਾਂ ਵਿੱਚ ਮਾਅਰਕੇ ਮਾਰ ਰਹੇ ਹਨ। ਇਸੇ ਹੀ ਕੜੀ ਵਿੱਚ ਜ਼ਿਲਾ ਲੁਧਿਆਣਾ ਦੇ ਪਿੰਡ ਸਰਾਭਾ ਨਾਲ ਸਬੰਧਤ ਸ੍ਰæ ਮਰਦਾਨ ਸਿੰਘ ਗਰੇਵਾਲ ਨੇ ਇੱਕ ਅਧਿਆਇ ਦਰਜ ਕਰਵਾਇਆ ਹੈ। 82 ਸਾਲ ਦੀ ਉਮਰ ਵਿੱਚ ਚੈਰਟੀ ਲਈ ਹੋ ਰਹੀ ਦੌੜ ਵਿੱਚ ਗਰੇਵਾਲ ਨੇ 5 ਕਿਲੋਮੀਟਰ ਦੀ ਦੌੜ 50 ਮਿੰਟਾਂ ਵਿੱਚ ਪੂਰੀ ਕਰਕੇ ਇਤਿਹਾਸ ਰਚ ਦਿੱਤਾ ਹੈ। ਮਰਦਾਨ ਸਿੰਘ ਗਰੇਵਾਲ ਦੀ ਇਹ ਤੀਸਰੀ ਦੌੜ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦੋ ਦੌੜਾਂ ਮਿਸੀਸਾਗਾ ਉਨਟਾਰੀਓ ਵਿੱਚ ਦੌੜੀਆਂ ਸਨ, ਅਤੇ ਇਹ ਤੀਸਰੀ ਦੌੜ ਯੂਨਾਈਟਡ ਵੇਅ ਲਈ ਫੰਡ ਰੇਜ਼ਿੰਗ ਸੀ ਜੋ ਟਰਾਂਟੋ ਤੋਂ30 ਕਿਲੋਮੀਟਿਰ ਵੈਸਟ ਵਿੱਸ ਸਥਿਤ ਸ਼ਹਿਰ ਮਿਲਟਨ ਉਨਟਾਰੀਓ ਹੋਈ, ਜਿਸ ਵਿੱਚ ਮਰਦਾਨ ਸਿੰਘ ਗਰੇਵਾਲ ਨੇ ਆਪਣੇ ਪ੍ਰੀਵਾਰ ਸਮੇਤ ਹਿੱਸਾ ਲਿਆ।

ਮੀਡੀਆ ਨਾਲ ਗੱਲਬਾਤ ਕਰਦਿਆਂ ਮਰਦਾਨ ਸਿੰਘ ਗਰੇਵਾਲ ਨੇ ਕਿਹਾ ਕਿ ਅਜਿਹੀਆਂ ਦੌੜਾਂ ਦੌੜਨ ਨਾਲ ਜਿਥੇ ਭਾਈਚਾਰੇ ਦਾ ਨਾਮ ਰੌਸ਼ਨ ਹੁੰਦਾ ਹੈ ਉਥੇ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਅਨੁਸਾਰ ਲੋੜਵੰਦਾਂ ਦੀ ਮਦਦ ਵਿੱਚ ਯੋਗਦਾਨ ਪੈਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਜੀæਟੀæਏæ ਦੇ ਸਾਰੇ ਬਜ਼ੁਰਗ ਅਜਿਹੀਆਂ ਦੌੜਾਂ ਵਿੱਚ ਹਿੱਸਾ ਲੈਣ ਤਾਂ ਕਿ ਅਸੀਂ ਲੋੜਵੰਦਾਂ ਦੀ ਸਹਾਇਤਾ ਕਰਨ ਵਿੱਚ ਸਹਾਈ ਹੋ ਸਕੀਏ। ਇਸ ਨਾਲ ਬਜ਼ੁਰਗਾਂ ਦੀ ਸਿਹਤ ਵੀ ਕਾਇਮ ਰਹਿੰਦੀ ਹੈ।

ਮਰਦਾਨ ਸਿੰਘ ਗਰੇਵਾਲ, ਉਨਟਾਰੀਓ ਦੇ ਸਿੱਖ ਭਾਈਚਾਰੇ ਵਿੱਚ ਜਾਣੀ ਪਹਿਚਾਣੀ ਸਖਸ਼ੀਅਤ ਹਨ। ਉਹ ਇੰਟਰਨੈਸ਼ਨਲ ਸੀਨੀਅਰਜ਼ ਕਲੱਬ ਦੇ ਵਾਈਸ ਪ੍ਰੈਜੀਡੈਂਟ ਹਨ।

ਇਸ ਮੌਕੇ ਇੰਟਰਨੈਸ਼ਨਲ ਸੀਨੀਅਰਜ਼ ਕਲੱਬ ਦੇ ਪ੍ਰਧਾਨ ਮੱਘਰ ਸਿੰਘ ਹੰਸਰਾ ਨੇ ਸਮੁੱਚੀ ਕਲੱਬ ਵਲੋਂ ਗਰੇਵਾਲ ਸਾਹਿਬ ਨੂੰ 5 ਕਿਲੋਮੀਟਰ ਦੀ ਮੈਰੇਥਾਨ ਦੌੜਨ ਲਈ ਵਧਾਈ ਦਿੱਤੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਸ੍ਰ ਮਰਦਾਨ ਸਿੰਘ ਗਰੇਵਾਲ ਨੇ ਇਸ ਦੌੜ ਵਿੱਚ 5 ਕਿਲੋਮੀਟਰ ਦੀ ਦੌੜ ਲਾ ਕੇ ਸਿੱਖ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਮੇਅਰ ਬਰੈਂਡਾ ਲੌਕ ਦਾ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਵਿਚਕਾਰ ਹੋਏ ਸਮਝੌਤੇ ਬਾਰੇ ਬਿਆਨ

ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ

ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ

ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.