Ad-Time-For-Vacation.png

ਮੂਰਥਲ ਦਾ ਕੌੜਾ ਸੱਚ ਹਰਿਆਣਾ ਸਰਕਾਰ ਨੇ ਕੀਤਾ ਸਵੀਕਾਰ

ਚੰਡੀਗੜ, (ਮੇਜਰ ਸਿੰਘ): ਜਾਟ ਅੰਦੋਲਨ ਦੌਰਾਨ ਮਰਥੂਲ ਵਿੱਚ ਮਹਿਲਾਵਾਂ ਨਾਲ ਛੇੜਛਾੜ ਹੋਣ ਦੀ ਗੱਲ ਹਰਿਆਣਾ ਸਰਕਾਰ ਨੇ ਸਵੀਕਾਰ ਕਰ ਲਈ ਹੈ। ਕੇਸ ਦੀ ਸੁਣਵਾਈ ਦੌਰਾਨ ਹਰਿਆਣਾ ਸਰਕਾਰ ਦੇ ਵਕੀਲ ਤੁਸ਼ਾਰ ਮਹਿਤਾ ਨੇ ਮੰਨਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮਰਥੂਲ ਵਿੱਚ ਮਹਿਲਾਵਾਂ ਨਾਲ ਬਦਸਲੂਕੀ ਦੀ ਘਟਨਾ ਹੋਈ ਸੀ। ਇਸ ਦੇ ਨਾਲ ਹੀ ਉਨਾਂ ਮੰਨਿਆ ਹੈ ਕਿ ਮੌਕੇ ਤੋਂ ਮਹਿਲਾਵਾਂ ਦੇ ਕੱਪੜਿਆਂ ਤੋਂ ਵੀਰਜ ਦੇ ਨਿਸ਼ਾਨ ਵੀ ਮਿਲੇ ਹਨ ਜਿਸ ਬਾਰੇ ਸੰਭਾਵਨਾ ਹੈ ਕਿ ਇਹ ਕੱਪੜੇ ਪੀੜਤਾਂ ਮਹਿਲਾਵਾਂ ਦੇ ਹਨ। ਇਸ ਦੇ ਨਾਲ ਹੀ ਹਰਿਆਣਾ ਸਰਕਾਰ ਵੱਲੋਂ ਗਠਿਤ ਕੀਤੀ ਗਈ ਐਸਆਈਟੀ ਨੇ ਜਾਂਚ ਦੀ ਵੀਡੀਓਗ੍ਰਾਫੀ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਹੈ। ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ ਗਵਾਹਾਂ ਨੇ ਮੰਨਿਆ ਹੈ ਕਿ ਮਹਿਲਾਵਾਂ ਨਾਲ ਬਦਸਲੂਕੀ ਹੋਈ ਹੈ ਪਰ ਬਲਾਤਕਾਰ ਹੋਣ ਦੀ ਗੱਲ ਬਾਰੇ ਕਿਸੇ ਵੀ ਗਵਾਹ ਨੇ ਪੁਸ਼ਟੀ ਨਹੀਂ ਕੀਤੀ। ਮਹਿਤਾ ਨੇ ਅਦਾਲਤ ਵਿੱਚ ਮੰਨਿਆ ਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬਲਾਤਕਾਰ ਦੀ ਘਟਨਾ ਨਹੀਂ ਹੋਈ ਪਰ ਉਨਾਂ ਇਹ ਵੀ ਆਖਿਆ ਕਿ ਕੋਈ ਪੀੜਤ ਇਸ ਮਾਮਲੇ ਵਿੱਚ ਸਾਹਮਣੇ ਨਹੀਂ ਆਇਆ। ਮਹਿਤਾ ਨੇ ਅਦਾਲਤ ਵਿੱਚ ਇਹ ਗੱਲ ਸਵੀਕਾਰ ਕੀਤੀ ਕਿ ਲੁੱਟ ਖੋਹ, ਦੰਗੇ ਤੇ ਛੇੜਛਾੜ ਦੀਆਂ ਘਟਨਾਵਾਂ ਸੂਬੇ ਵਿੱਚ ਹੋਈਆਂ। ਇਸ ਦੌਰਾਨ ਮਹਿਤਾ ਨੇ ਦੱਸਿਆ ਕਿ ਮੂਰਥਲ ਦੇ ਸੁਖਦੇਵ ਢਾਬੇ ਦੇ ਐਂਟਰੀ ਗੇਟ ਤੇ ਬਾਹਰ ਨਿਕਲਣ ਵਾਲੇ ਗੇਟ ਦੀ ਸੀਸੀਟੀਵੀ ਫੁਟੇਜ਼ ਨਹੀਂ ਮਿਲੀ। ਉਨਾਂ ਦੱਸਿਆ ਕਿ ਪੂਰੇ ਮਾਮਲੇ ਵਿੱਚ ਗ੍ਰਿਫ਼ਤਾਰ ਵਿਅਕਤੀਆਂ ਦੇ ਡੀਐਨਏ ਜਾਂਚ ਲਈ ਨਮੂਨੇ ਫਰੈਸਿਕ ਲੈਬਟਰੀ ਵਿੱਚ ਭੇਜੇ ਗਏ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.