Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਜਵਾਨੀ ਦੀ ਸਿਆਸੀ ਵਰਤੋਂ ਕਦੋਂ ਬੰਦ ਹੋਵੇਗੀ…?

By Admin Published 4 min read

ਜਿਸ ਪੰਜਾਬ ‘ਚ ਆਏ ਦਿਨ ਕਿਸਾਨ ਤੇ ਖੇਤ ਮਜ਼ਦੂਰ ਕਰਜ਼ਿਆਂ ਦੇ ਬੋਝ ਨੂੰ ਚੁੱਕਣ ਤੋਂ ਅਸਮਰੱਥ ਹੋ ਕੇ, ਖੁਦਕੁਸ਼ੀਆਂ ਕਰ ਰਹੇ ਹੋਣ ਅਤੇ ਹਰ ਪਿੰਡ ‘ਚ ਆਏ ਦਿਨ ਅਜਿਹੇ ਸੱਥਰ ਵਿੱਛ ਰਹੇ ਹੋਣ, ਉਸ ਸੂਬੇ ਦੀ ਜੁਆਨੀ ”ਜੇ ਪੀਣੀ ਛੱਡਤੀ ਜੱਟਾਂ ਨੇ ਫਿਰ ਕੌਣ ਮਾਰੂ ਲਲਕਾਰੇ” ਗਾਉਂਦੀ ਫਿਰਦੀ ਹੋਵੇ ਤਾਂ ਉਨਾਂ ਦੀ ਮਾਨਸਿਕਤਾ ਤੇ ਸ਼ੱਕ ਪੈਦਾ ਹੋਣੀ ਸੁਭਾਵਿਕ ਹੈ। ਸੂਬੇ ਦੇ ਨੌਜਵਾਨਾਂ ਲਈ ਰੋਲ ਮਾਡਲ ਬਣਨ ਦਾ ਦਾਅਵਾ ਕਰਨ ਵਾਲਾ ਆਗੂ ਵੀ ਸੂਬੇ ਦੀ ਕਿਸਮਤ ਬਦਲਣ ਤੇ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਫੋਕੇ ਦਮਗੱਜੇ ਮਾਰ ਕੇ ਸ਼ਰਾਬ ਨੂੰ ਮਨੋਰੰਜਨ ਦਾ ਸਾਧਨ ਦੱਸ ਕੇ, ਉਲਟਾ ਨਸ਼ਿਆਂ ਦੀ ਦਲਦਲ ‘ਚ ਫਸੀ ਜੁਆਨੀ ਨੂੰ ”ਕਹਿੰਦਾ ਸੀ ਚਮਕੀਲਾ ਨਾਲੇ ਜਾੳੂ ਲਾਲ ਪਰੀ” ਦਾ ਪਾਠ ਪੜਾਈ ਜਾਵੇ, ਫਿਰ ਸੂਬੇ ਦਾ ਰੱਬ ਹੀ ਰਾਖਾ ਆਖਿਆ ਜਾਵੇਗਾ। ਅੱਜ ਪੰਜਾਬ ‘ਚ ਨਸ਼ਿਆਂ ਦਾ ਹੜ ਬੇਰੋਕ-ਬੇਟੋਕ ਵੱਧ ਰਿਹਾ ਹੈ। ਉਲਟਾ ਰੋਜ਼ਾਨਾ ਕਰੋੜਾਂ ਰੁਪਏ ਦੀ ਹੈਰੋਇਨ, ਸਮੈਕ ਜਾਂ ਹੋਰ ਨਸ਼ਿਆਂ ਨੂੰ ਫੜਨ ਦਾ ਪੁਲਿਸ ਵੱਲੋਂ ਅਜਿਹਾ ਵਿਖਾਵਾ ਕੀਤਾ ਜਾਂਦਾ ਹੈ ਕਿ ਥੁੜਾਂ ਮਾਰੇ ਨਸ਼ੇੜੀ ਗੱਭਰੂ, ਨਸ਼ਿਆਂ ਦੀ ਸਮਗਲਿੰਗ ਕਰਕੇ ਚਾਰ-ਦਿਨ ਮੌਜਾਂ ਮਾਣਨ ਦੀ ਗ਼ਲਤ ਸੋਚ ਨੂੰ ਲੜ ਬੰਨ ਕੇ, ਇਸ ਪੱਠੇ ਰਾਹ ਤੁਰਨ ਲਈ ਉਤਸ਼ਾਹਿਤ ਹੋ ਰਹੇ ਹਨ। ਪੰਜਾਬ ਜਿਹੜਾ ਗੁਰੂਆਂ ਦੇ ਨਾਮ ਜਿੳੂਂਦਾ ਸੀ ਅੱਜ ਕਿਸੇ ਸੁਯੋਗ ਅਗਵਾਈ ਦੀ ਘਾਟ ਅਤੇ ਕਿਸੇ ਕਿਰਦਾਰ ਵਾਲੇ ਲੀਡਰ ਦੀ ਅਣਹੋਂਦ ਕਾਰਣ, ਇਸਦੀ ਜੁਆਨੀ ਨੇ ਪੰਥ ਅਤੇ ਪੰਜਾਬ, ਅਕਲ ਤੇ ਸ਼ਕਲ ਦੋਵਾਂ ਨੂੰ ਤਿਲਾਂਜਲੀ ਦੇ ਦਿੱਤੀ ਹੈ ਤੇ ਕਿਸੇ ਹੋਰ ਨਸਲ ਦੀ ਪਿਉਂਦ, ਪੰਜਾਬ ਦੇ ਇਸ ਭਵਿੱਖ ਨੂੰ ਚੜਾ ਦਿੱਤੀ ਗਈ ਹੈ। ਗਜ਼ਨੀ ਦੇ ਬਜ਼ਾਰਾਂ ‘ਚ ਸ਼ਰੇਆਮ ਟਕੇ-ਟਕੇ ਨੂੰ ਵਿੱਕਦੀ ਹਿੰਦ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਨੂੰ ਬਚਾਉਣ ਵਾਲੇ ਸੂਰਮਿਆਂ ਦੇ ਵਾਰਿਸ ਅੱਜ ਆਪਣੀਆਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਦੇ ਲੁਟੇਰੇ ਬਣੇ ਬੈਠੇ ਨੇ। ਭੈਣਾਂ ਦੇ ਸਿਰਾਂ ਦੀਆਂ ਚੁੰਨੀਆਂ ਦੇ ਰਾਖੇ ਅੱਜ ਆਪਣੀਆਂ ਭੈਣਾਂ ਦੀਆਂ ਚੁੰਨੀਆਂ ਲੁਹਾ ਕੇ ਸਟੇਜ ਉਤੇ ਹੱਥ ਫੜ ‘ਨਾਗ ਸਾਂਭ ਲੈ ਜ਼ੁਲਫਾਂ ਦੇ’ ਅਤੇ ‘ਲੱਕ ਟਵੰਟੀ ਏਟ ਕੁੜੀ ਦਾ’ ਵਰਗੇ ਗਾਣਿਆਂ ਤੇ ਨੱਚਦੇ ਹਨ ਤੇ ਥੱਲੇ ਬੈਠੇ ਮਾਪੇ ਆਪਣੇ ਨਾਲ ਬੈਠੇ ਨੂੰ ਹਿੱਕ ਚੌੜੀ ਕਰਕੇ ਦੱਸਦੇ ਹਨ, ”ਸਾਡੀ ਕੁੜੀ ਕਿੰਨਾ ਸੋਹਣਾ ਨੱਚਦੀ ਹੈ,” ਖੈਰ! ਅਸੀਂ ਗੱਲ ਕਰ ਰਹੇ ਸੀ, ਪੰਜਾਬ ਦੇ ਗੱਭਰੂਆਂ ਦੀ, ਜਿਨਾਂ ਦਾ ਜੁਝਾਰੂਪਣ ਹੁਣ ਕੁੜੀਆਂ ਪਿੱਛੇ ਲੜ ਕੇ ਇਕ ਦੂਜੇ ਦੇ ਸਿਰ ਪਾੜ ਦੇਣ ਤੱਕ ਸੀਮਤ ਹੋ ਗਿਆ ਹੈ।

ਸਾਡੇ ਇਹ ਯੋਧੇ ਅੱਜ-ਕੱਲ ਕੁੜੀਆਂ ਦੇ ਸਕੂਲਾਂ-ਕਾਲਜ ਅੱਗੇ ਜ਼ੋਰ-ਅਜ਼ਮਾਈ ਕਰਦੇ ਹਨ, ਕੰਨਾਂ ‘ਚ ਨੱਤੀਆਂ ਪਾ ਕੇ, ਨਸ਼ੇ ਨਾਲ ਗੜੁੱਚ ਹੋ ਕੇ ਮੋਟਰ ਸਾਈਕਲਾਂ ਤੇ ਗੇੜੀਆਂ ਲਾਉਣੀਆਂ ਹੀ, ਇਨਾਂ ਦੇ ਜੀਵਨ ਦਾ ਮਨੋਰਥ ਰਹਿ ਗਿਆ ਹੈ। ਇਨਾਂ ਦਾ ਕੌਮ, ਜਾਂ ਪੰਜਾਬ ਤੇ ਝੁੱਲ ਰਹੀਆਂ ਹਨੇਰੀਆਂ ਨਾਲ ਕੋਈ ਲੈਣਾ-ਦੇਣਾ ਨਹੀਂ। ਪਹਿਲਾ ਜਦੋਂ ਇਨਾਂ ‘ਚ ਮਾੜੀ-ਮੋਟੀ ਅਣਖ਼ ਬਾਕੀ ਹੁੰਦੀ ਸੀ ਤਾਂ ਸ਼ਰਾਬੀ ਹੋ ਕੇ ”ਅੱਗ ਲਾ ਕੇ ਫੂਕ ਦੂ ਲੰਦਨ ਸ਼ਹਿਰ ਨੂੰ” ਦਾ ਲਲਕਾਰਾ ਮਾਰ ਕੇ ਘੱਟੋ-ਘੱਟ, ਜਲਿਆਂ ਵਾਲੇ ਬਾਗ ਉਪਰ ਹੋਏ ਗੋਲੀ ਕਾਂਡ ਦਾ ਗੁੱਸਾ ਹੀ ਕੱਢ ਲੈਂਦੇ ਸਨ ਜਾਂ ”ਢਾਹਵਾ ਦਿੱਲੀ ਦੇ ਕਿੰਗਰੇ” ਦੀ ਵੰਗਾਰ ਨਾਲ ਦਿੱਲੀ ਨੂੰ ਚੁਣੌਤੀ ਦੇ ਛੱਡਦੇ ਸਨ, ਪ੍ਰੰਤੂ ਹੁਣ ”ਚੌਥਾ ਪੈੱਗ ਲਾ ਕੇ ਤੇਰੀ ਬਾਂਹ ਫੜ ਨੀਂ” ਤੋਂ ਅੱਗੇ ਨਾ ਤਾਂ ਇਨਾਂ ਦੀ ਸੋਚ ਹੈ ਅਤੇ ਨਾ ਹੀ ਹਿੰਮਤ। ਇਨਾਂ ਫੋਕੇ ਲਲਕਾਰਿਆਂ ‘ਚ ਬਾਪੂ ਦੀ ਬੇਵੱਸੀ ਲੱਖ ਯਤਨਾਂ ਦੇ ਬਾਵਜੂਦ ਵਿਖਾਈ ਦੇ ਹੀ ਜਾਂਦੀ ਹੈ। ਲੋਕਾਂ ਦਾ ਢਿੱਡ ਭਰਨ ਵਾਲੇ ਕਿਰਤੀ, ਅੱਜ ਕਰਜ਼ੇ ਦੇ ਬੋਝ ਥੱਲੇ ਪੀਸੇ ਗਏ ਹਨ ਅਤੇ ਚਾਰੇ ਪਾਸੇ ਪੱਸਰੇ ਘੁੱਪ ਹਨੇਰਾ ਨੂੰ ਅੱਜ ਕੋਈ ਇਕ ਵੀ ਆਗੂ ਅਜਿਹਾ ਵਿਖਾਈ ਨਹੀਂ ਦਿੰਦਾ, ਜਿਸ ਵੱਲ ਉਂਗਲ ਕਰਕੇ ਕਿਹਾ ਜਾ ਸਕਦਾ ਹੋਵੇ ਕਿ ਇਹ ਸੱਚਾ-ਸੁੱਚਾ, ਨਿਰ-ਸੁਆਰਥ ਤੇ ਇਮਾਨਦਾਰ ਲੀਡਰ ਹੈ ਤੇ ਜੇ ਕੋਈ ਇਕ-ਅੱਧ ਹੈ ਵੀ ਤਾਂ ਉਨਾਂ ਨੂੰ ਬਹੁਗਿਣਤੀ ਸੁਆਰਥੀ ਤੇ ਲਾਲਚੀਆਂ ਦੀ ਟੋਲੀ, ਉੱਠਣ ਹੀ ਨਹੀਂ ਦਿੰਦੀ। ਜੁਆਨੀ ਹੀ ਕੌਮ ਦੇ ਬੇੜੇ ਦੀ ਮਲਾਹ ਹੁੰਦੀ ਹੈ ਅਤੇ ਹਮੇਸ਼ਾ ਕਸੌਟੀ ਤੇ ਖ਼ਰੀ ਉਤਰਦੀ ਰਹੀ ਹੈ, ਪ੍ਰੰਤੂ ਉਸਨੂੰ ਉਂਗਲ ਫ਼ੜ ਕੇ ਤੋਰਣ ਵਾਲਾ ਤੇ ਰਾਹ ਦੱਸਣ ਵਾਲਾ ਯੋਗ ਆਗੂ ਅਗਵਾਈ ਲਈ ਜ਼ਰੂਰ ਚਾਹੀਦਾ ਹੁੰਦਾ ਹੈ ਅਤੇ ਕੁਰਾਹੇ ਪਈ ਜੁਆਨੀ ਨੂੰ ਸਹੀ ਰਾਹ ਤੇ ਵਾਪਸ ਲਿਆਉਣਾ ਸਾਡੇ ਲਈ ਇਹ ਤਦ ਸੰਭਵ ਹੋਵੇਗਾ ਜੇ ਅਸੀਂ ਸਾਰੇ ਸੁਹਿਰਦਤਾ ਨਾਲ ਇਸ ਪਾਸੇ ਯਤਨ ਕਰਾਂਗੇ ਅਤੇ ਵਿਰਸੇ ਨਾਲੋਂ ਟੁੱਟ ਰਹੀ ਜੁਆਨੀ ਨੂੰ ਵਿਰਸੇ ਨਾਲ ਜੋੜਨ ਦੇ ਰਾਹ ਤੁਰਾਂਗੇ, ਪ੍ਰੰਤੂ 21ਵੀਂ ਸਦੀ ‘ਚ ਕਹਿਣੀ ਤੇ ਕਰਨੀ ‘ਚ ਅੰਤਰ ਰੱਖ ਕੇ, ਕੋਈ ਨਤੀਜਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਸ ਲਈ ਕੌਮ ਨੂੰ ਅਜਿਹਾ।-ਜਸਪਾਲ ਸਿੰਘ ਹੇਰਾਂ

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp