ਹਰੀਕੇ ਪੱਤਣ, (ਗਗਨਦੀਪ ਸਿੰਘ): ਪੰਜਾਬ ਦੇ ਪਾਣੀ ਬਾਹਰੀ ਰਾਜਾਂ ਨੂੰ ਦੇਣ ਵਿਰੁਧ ਹਰੀਕੇ ਹੈੱਡ ਵਰਕਸ ਚੋਂ ਨਿਕਲਣ ਵਾਲੀ ਰਾਜਸਥਾਨ ਫੀਡਰ ਨਹਿਰ ਵਿਚ ਮਿੱਟੀ ਪਾ ਕੇ ਸੰਕੇਤਕ ਤੌਰ ਤੇ ਪੂਰਨ ਲਈ ਪੰਥਕ ਧਿਰਾਂ ਦੇ ਸੱਦੇ ‘ਤੇ ਅੱਜ ਹਰੀਕੇ ਵਿਖੇ ਯੁਨਾਈਟਿਡ ਅਕਾਲੀ ਦਲ ਦੇ ਆਗੂ ਜਥੇਦਾਰ ਸਤਨਾਮ ਸਿੰਘ ਮਨਾਵਾਂ, ਭਾਈ ਵੱਸਣ ਸਿੰਘ ਜਫ਼ਰਵਾਲ, ਭਾਈ ਮੋਹਕਮ ਸਿੰਘ ਦੀ ਅਗਵਾਈ ਵਿਚ ਸਿੱਖ ਸੰਗਤ ਦਾ ਭਾਰੀ ਇਕੱਠ ਹੋਇਆ। ਨਹਿਰ ਵਿਚ ਮਿੱਟੀ ਪਾਉਣ ਲਈ ਤੈਅ ਕੀਤੀ ਥਾਂ ਤੋਂ ਪਹਿਲਾਂ ਹੀ ਜ਼ਿਲ੍ਹਾ ਫਿਰੋਜਪੁਰ ਦੀ ਪੁਲੀਸ ਵਲੋਂ ਰੋਕ ਲੈਣ ਤੋਂ ਤੈਸ਼ ਵਿਚ ਆਏ ਸਿੰਘਾਂ ਨੇ ਹਰੀਕੇ ਹੈੱਡ ਦੇ ਪੁਲ ‘ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿਤੀ ਅਤੇ ਪੰਜਾਬ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ। ਇਸ ਮੌਕੇ ਭਾਈ ਮੋਹਕਮ ਸਿੰਘ ਅਤੇ ਭਾਈ ਸਤਨਾਮ ਸਿੰਘ ਮਨਾਵਾ ਨੇ ਕਿਹਾ ਕਿ 4 ਅਗੱਸਤ 1982 ਨੂੰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਲੌਂਗੋਵਾਲ ਨੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਮੋਰਚਾ ਲਗਾਇਆ ਸੀ ਜਿਸ ਦੌਰਾਨ ਪੰਜਾਬ ਦੇ ਪਾਣੀ ਬਾਹਰ ਨਾ ਭੇਜਣ ਦਾ ਪ੍ਰਣ ਕੀਤਾ ਗਿਆ ਪਰ ਹੁਣ ਬਾਦਲ ਪਰਵਾਰ ਬਾਹਰੀ ਰਾਜਾਂ ‘ਚ ਅਪਣੀਆਂ ਜਾਇਦਾਦਾਂ ਨੂੰ ਬਣਾਉਣ ਅਤੇ ਬਚਾਉਣ ਲਈ ਪੰਜਾਬ ਦੇ ਪਾਣੀਆਂ ਦੀ ਬਲੀ ਦੇਣ ਤੋ ਵੀ ਗੁਰੇਜ਼ ਨਹੀਂ ਕਰ ਰਿਹਾ। ਪੰਥਕ ਆਗੂਆਂ ਨੇ ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤ ਸਮੇਤ ਦਰਿਆ ਵਿਚ ਮਿੱਟੀ ਸੁੱਟ ਕੇ ਪੰਜਾਬ ਦੇ ਪਾਣੀ ਬਾਹਰ ਦੇਣ ਦਾ ਵਿਰੋਧ ਪ੍ਰਗਟਾਇਆ। ਸਾਰੇ ਆਗੂਆਂ ਨੂੰ ਫ਼ਿਰੋਜ਼ਪੁਰ ਪੁਲੀਸ ਮੱਖੂ ਵੱਲ ਲੈ ਗਈ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


