ਕੋਝੀਕੋਡ— ਜੇ. ਐੱਨ. ਯੂ. ਦੇ ਵਿਦਿਆਰਥੀ ਸੰਘ ਨੇਤਾ ਕਨ੍ਹਈਆ ਕੁਮਾਰ ਨੇ ਅੱਜ ਦੋਸ਼ ਲਗਾਇਆ ਕਿ ਅਮਰੀਕੀ ਰਾਸ਼ਟਰਪਤੀ ਚੋਣ ਦੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਸਲਮਾਨਾਂ ਅਤੇ ਘੱਟ ਗਿਣਤੀ ਦੇ ਖਿਲਾਫ ਇਕ ਹੀ ਸੁਰ ਕਰ ਰਹੇ ਹਨ। ਕਨ੍ਹਈਆ ਆਲ ਇੰਡੀਆ ਯੂਥ ਫੈੱਡਰੇਸ਼ਨ ਦੇ ਵੀ ਨੇਤਾ ਹਨ। ਉਨ੍ਹਾਂ ਕਿਹਾ ਕਿ ਦੋਵੇਂ ਹੀ ਲੋਕ ਮੁਸਲਮਾਨਾਂ ਦੇ ਖਿਲਾਫ ਬੋਲ ਰਹੇ ਹਨ। ਅਮਰੀਕਾ ‘ਚ ਟਰੰਪ ਕਹਿੰਦੇ ਹਨ ਕਿ ਮੁਸਲਮਾਨਾਂ ਅਤੇ ਕਾਲੇ ਲੋਕਾਂ ਨੂੰ ਬਾਹਰ ਜਾਣਾ ਚਾਹੀਦਾ ਹੈ। ਭਾਰਤ ‘ਚ ਮੋਦੀ ਲੀਡਰਸ਼ਿਪ ਵੀ ਇਸੇ ਤਰਜ ‘ਤੇ ਮੁਸਲਮਾਨਾਂ ਸਮੇਤ ਦਲਿਤਾਂ ਅਤੇ ਹੋਰ ਭਾਈਚਾਰਿਆਂ ਦੇ ਖਿਲਾਫ ਬੋਲ ਰਹੇ ਹਨ। ਉਨ੍ਹਾਂ ਨੇ ਇਥੇ ਏ. ਆਈ. ਐੱਸ. ਐੱਫ. ਦੀ ਤਿੰਨ ਦਿਨਾਂ ਦੀ ਰਾਸ਼ਟਰੀ ਆਮ ਪ੍ਰੀਸ਼ਦ ਮੀਟਿੰਗ ਦੇ ਉਦਘਾਟਨ ਪ੍ਰੋਗਰਾਮ ‘ਚ ਦੋਸ਼ ਲਗਾਇਆ ਕਿ ਆਰ. ਐੱਸ. ਐੱਸ. ਦੇ ਫਾਸੀਵਾਦੀ ਬੁਲਾਰੇ ਮੁਸਲਮਾਨ ਵਿਰੋਧੀ ਰਾਜਨੀਤੀ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਨੇ ਕੇਰਲ ਦੀ ਤੁਲਨਾ ਸੋਮਾਲੀਆ ਨਾਲ ਕੀਤੇ ਜਾਣ ਨੂੰ ਲੈ ਕੇ ਮੋਦੀ ਦੀ ਆਲੋਚਨਾ ਕੀਤੀ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


