Ad-Time-For-Vacation.png

ਜ਼ਾਕਿਰ ਦਾ ਸਿਰ ਵੱਢ ਕੇ ਲਿਆਓ ਅਤੇ 50 ਲੱਖ ਦਾ ਇਨਾਮ ਪਾਓ : ਸਾਧਵੀ

ਨਵੀਂ ਦਿੱਲੀ (ਏਜੰਸੀਆਂ) ਹਮੇਸ਼ਾ ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ ‘ਚ ਰਹਿਣ ਵਾਲੀ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਨੇਤਾ ਸਾਧਵੀ ਪ੍ਰਾਚੀ ਨੇ ਇਸਲਾਮਿਕ ਧਰਮ ਗੁਰੂ ਜ਼ਾਕਿਰ ਨਾਇਕ ਨੂੰ ਲੈ ਕੇ ਇਕ ਅਜਿਹਾ ਵਿਵਾਦਤ ਬਿਆਨ ਦਿੱਤਾ, ਜਿਸ ‘ਤੇ ਵੱਡਾ ਵਿਵਾਦ ਹੋ ਸਕਦਾ ਹੈ। ਸਾਧਵੀ ਪ੍ਰਾਚੀ ਨੇ ਜ਼ਾਕਿਰ ‘ਤੇ ਨਿਸ਼ਾਨਾ ਸਾਧਦੇ ਹੋਏ ਐਲਾਨ ਕੀਤਾ ਹੈ ਕਿ ਜੋ ਕੋਈ ਵੀ ਸਊਦੀ ਅਰਬ ਜਾ ਕੇ ਜ਼ਾਕਿਰ ਨਾਇਕ ਦਾ ਸਿਰ ਵੱਢ ਕੇ ਲਿਆਵੇਗਾ, ਉਸ ਨੂੰ 50 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਸਾਧਵੀ ਪ੍ਰਾਚੀ ਨੇ ਕਿਹਾ ਕਿ ਜ਼ਾਕਿਰ ਨਾਇਕ ਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਉਹ ਧਰਮ ਗੁਰੂ ਬਣ ਕੇ ਅੱਤਵਾਦ ਦਾ ਜੰਗੀ ਬੇੜਾ ਤਿਆਰ ਕਰ ਰਿਹਾ ਹੈ। ਇਨਾਂ ਮੁਸਲਮਾਨ ਧਰਮ ਗੁਰੂਆਂ ਦੀ ਜਾਂਚ ਹੋਣੀ ਚਾਹੀਦੀ ਹੈ। ਅੱਜ ਉਹ ਕਟਘਰੇ ‘ਚ ਖੜੇ ਹਨ। ਅੱਜ ਫਤਵਾ ਜਾਰੀ ਕਿਉਂ ਨਹੀਂ ਕਰ ਰਹੇ? ਅਤੇ ਮੈਂ ਬੇਨਤੀ ਕਰਨਾ ਚਾਹੁੰਦੀ ਹੈ ਕਿ ਸਊਦੀ ਅਰਬ ਕੋਈ ਵੀ ਵਿਅਕਤੀ ਜਾ ਕੇ ਜ਼ਾਕਿਰ ਦਾ ਸਿਰ ਵੱਢ ਕੇ ਲਿਆਏ। ਭਾਰਤ ਦੇ ਸਭ ਤੋਂ ਵੱਡੇ ਦਰਖਤ ‘ਤੇ ਲਟਕਾਵੇ ਤਾਂ ਮੈਂ ਉਸ ਨੂੰ 50 ਲੱਖ ਰੁਪਏ ਦਾ ਇਨਾਮ ਦੇਵਾਂਗੀ। ਤੁਹਾਨੂੰ ਦੱਸ ਦਈਏ ਹਿੰਦੂ ਪ੍ਰੀਸ਼ਦ ਦੀ ਨੇਤਾ ਸਾਧਵੀ, ਹਮੇਸ਼ਾ ਆਪਣੀ ਜ਼ਹਿਰੀਲੀ ਗੱਲਾਂ ਕਾਰਨ ਵਿਵਾਦਾਂ ‘ਚ ਰਹਿੰਦੀ ਹੈ। ਹਾਲਾਂਕਿ ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਸਾਧਵੀ ਪ੍ਰਾਚੀ ਨੇ ਵਿਵਾਦਤ ਬਿਆਨ ਦਿੱਤਾ ਹੋਵੇ। ਜ਼ਿਕਰਯੋਗ ਹੈ ਕਿ ਜ਼ਾਕਿਰ ਉਦੋਂ ਚਰਚਾ ‘ਚ ਆਇਆ ਜਦੋਂ ਢਾਕਾ ‘ਚ ਹੋਏ ਅੱਤਵਾਦੀ ਹਮਲੇ ਦੇ 7 ਹਮਲਾਵਰਾਂ ‘ਚੋਂ ਦੋ ਹਮਲਾਵਰ ਇਸਲਾਮਿਕ ਪ੍ਰਚਾਰਕ ਨਾਇਕ ਦੇ ਭਾਸ਼ਣਾਂ ‘ਤੋਂ ਪ੍ਰੇਰਿਤ ਹੋਏ ਸਨ। ਇਸ ਘਟਨਾ ਤੋਂ ਬਾਅਦ ਜ਼ਾਕਿਰ ਨਾਇਕ ਖੁਫੀਆ ਏਜੰਸੀਆਂ ਦੇ ਨਿਸ਼ਾਨੇ ‘ਤੇ ਹੈ। ਭਾਰਤ ‘ਚ ਵੀ ਉਸ ਦੇ ਭਾਸ਼ਣਾਂ ਦੀ ਜਾਂਚ ਕਰਵਾਈ ਜਾ ਰਹੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.