Ad-Time-For-Vacation.png

ਦਸਤਾਵੇਜ਼ ਨਹੀਂ ਤਾਂ ਕੀ ਲੋਕਾਂ ਨੂੰ ਦੇਸ਼ ‘ਚੋਂ ਕੱਢ ਦੇਵੋਗੇ : ਮਾਇਆਵਤੀ

ਨਵੀਂ ਦਿੱਲੀ:-ਅਸਾਮ ‘ਚ ਨਾਗਰਿਕਤਾ ਦੀ ਪਛਾਣ ਮੰਨੇ ਜਾਣ ਵਾਲੇ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ ਆਰ ਸੀ) ਦਾ ਦੂਸਰਾ ਡਰਾਫ਼ਟ ਜਾਰੀ ਹੋਣ ਤੋਂ ਬਾਅਦ ਇਸ ‘ਤੇ ਰਾਜਨੀਤੀ ਤੇਜ਼ ਹੋ ਗਈ ਹੈ। ਸਰਕਾਰ ਵੱਲੋਂ ਇਸ ‘ਤੇ ਬਚਾਅ ਕੀਤਾ ਜਾ ਰਿਹਾ ਹੈ ਤਾਂ ਉਥੇ ਹੀ ਵਿਰੋਧੀ ਧਿਰ ਨੇ ਪੂਰੀ ਤਰ੍ਹਾਂ ਹਮਲਾਵਰ ਰਵੱਈਆ ਅਪਣਾਇਆ ਹੋਇਆ ਹੈ। ਐੱਨ ਆਰ ਸੀ ਦੇ ਮੁੱਦੇ ‘ਤੇ ਬਸਪਾ ਸੁਪਰੀਮੋ ਮਾਇਅਵਤੀ ਨੇ ਵੀ ਸਰਕਾਰ ਨੂੰ ਘੇਰਿਆ ਹੈ।
ਮੰਗਲਵਾਰ ਨੂੰ ਬਿਆਨ ਜਾਰੀ ਕਰਦੇ ਹੋਏ ਮਾਇਅਵਤੀ ਨੇ ਕਿਹਾ ਕਿ ਅਸਾਮ ‘ਚ 40 ਲੱਖ ਲੋਕਾਂ ਦੀ ਨਾਗਰਿਕਤਾ ਨੂੰ ਰੱਦ ਕੀਤਾ ਗਿਆ ਹੈ। ਜੇਕਰ ਇਹ ਲੋਕ ਪਿਛਲੇ ਕਾਫ਼ੀ ਸਮੇਂ ਤੋਂ ਉਥੇ ਰਹਿ ਰਹੇ ਹਨ ਅਤੇ ਆਪਣੇ ਕਾਗਜ਼ ਪੱਤਰ ਨਹੀਂ ਦੇ ਸਕੇ ਤਾਂ ਫਿਰ ਕੀ ਤੁਸੀਂ ਉਨ੍ਹਾਂ ਨੂੰ ਦੇਸ਼ ‘ਚੋਂ ਕੱਢਣ ਦੇਵੋਗੇ। ਜਾਣਕਾਰੀ ਹੈ ਕਿ ਸਿਰਫ਼ ਮਾਇਅਵਤੀ ਹੀ ਨਹੀਂ, ਬਲਕਿ ਵਿਰੋਧੀ ਧਿਰ ਦੇ ਕਈ ਨੇਤਾਵਾਂ ਨੇ ਇਸ ਮੁੱਦੇ ‘ਤੇ ਸਰਕਾਰ ਦਾ ਵਿਰੋਧ ਕੀਤਾ ਹੈ।
ਮੰਗਲਵਾਰ ਨੂੰ ਇਸ ਮੁੱਦੇ ‘ਤੇ ਰਾਜ ਸਭਾ ‘ਚ ਵੀ ਚਰਚਾ ਹੋਈ। ਸਪਾ ਸਾਂਸਦ ਰਾਮਗੋਪਾਲ ਯਾਦਵ ਨੇ ਇਸ ਚਰਚਾ ਦੌਰਾਨ ਕਿਹਾ ਕਿ ਜਿਨ੍ਹਾਂ ਕੋਲ ਸਬੂਤ ਹਨ, ਉਨ੍ਹਾਂ ਦੇ ਵੀ ਨਾਂਅ ਲਿਸਟ ‘ਚੋਂ ਕੱਟੇ ਗਏ ਹਨ।
ਸ੍ਰੀ ਯਾਦਵ ਨੇ ਕਿਹਾ ਕਿ ਸੰਵਿਧਾਨ ਮੁਤਾਬਕ ਕਿਸੇ ਨੂੰ ਵੀ ਦੇਸ਼ ‘ਚੋਂ ਕਿਸੇ ਵੀ ਹਿੱਸੇ ‘ਚ ਰਹਿਣ ਦਾ ਮੌਲਿਕ ਅਧਿਕਾਰ ਹੈ, ਜਦਕਿ ਲਿਸਟ ‘ਚੋਂ ਬਿਹਾਰ, ਯੂ ਪੀ ਦੇ ਹਿੰਦੂ ਮੁਸਲਮਾਨ ਸਾਰਿਆਂ ਦੇ ਨਾਂਅ ਕੱਢੇ ਗਏ ਹਨ। ਉਹ ਹੁਣ ਕਿੱਥੇ ਜਾਣਗੇ। ਉਨ੍ਹਾ ਕਿਹਾ ਕਿ ਜਲਦਬਾਜ਼ੀ ‘ਚ ਜੇਕਰ ਕਿਸੇ ਦਾ ਨਾਂਅ ਦਿੱਤਾ ਜਾਵੇਗਾ ਤਾਂ ਉਹ ਕਿੱਥੇ ਜਾਵੇਗਾ, ਕਿਉਂਕਿ ਉਹ ਕੋਈ ਵਿਦੇਸ਼ੀ ਤਾਂ ਹੈ ਨਹੀਂ। ਐੱਨ ਆਰ ਸੀ ਮਾਮਲੇ ‘ਤੇ ਤੇਜ਼ ਰਾਜਨੀਤੀ ਦੇ ਵਿਚਕਾਰ ਹੈਦਰਾਬਾਦ ਤੋਂ ਭਾਜਪਾ ਵਿਧਾਇਕ ਰਾਜਾ ਸਿੰਘ ਦਾ ਇੱਕ ਭੜਕਾਊ ਬਿਆਨ ਸਾਹਮਣੇ ਆਇਆ ਹੈ। ਰਾਜਾ ਸਿੰਘ ਨੇ ਕਿਹਾ ਕਿ ਜੋ ਗੈਰ ਕਾਨੂੰਨੀ ਬੰਗਲਾਦੇਸ਼ੀ ਆਪਣੇ ਦੇਸ਼ ਵਾਪਸ ਨਹੀਂ ਜਾ ਰਹੇ, ਉਨ੍ਹਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਰਾਜਾ ਸਿੰਘ ਹੈਦਰਾਬਾਦ ਦੀ ਗੋਸ਼ ਮਹਿਲ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਰਾਜਾ ਸਿੰਘ ਤੋਂ ਪਹਿਲਾਂ ਹੀ ਪੱਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਦਲੀਪ ਘੋਸ਼ ਕਹਿ ਚੁੱਕੇ ਹਨ ਕਿ ਜੇਕਰ ਉਹਨਾ ਦੀ ਸਰਕਾਰ ਆਉਂਦੀ ਹੈ ਤਾਂ ਅਸਾਮ ਦੀ ਤਰ੍ਹਾਂ ਹੀ ਬੰਗਾਲ ‘ਚ ਵੀ ਐੱਨ ਆਰ ਸੀ ਨੂੰ ਲਾਗੂ ਕਰਾਂਗੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.