ਮੁੰਬਈ: ਕੈਟਰੀਨਾ ਕੈਫ ਤੇ ਰਣਬੀਰ ਕਪੂਰ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਸੁਣਨ ਵਿੱਚ ਆਇਆ ਹੈ ਕਿ ਫਿਲਮ ‘ਜੱਗਾ ਜਾਸੂਸ’ ਤੋਂ ਬਾਅਦ ਦੋਵੇਂ ਫਿਰ ਇਕੱਠਾ ਹੋਣਗੇ। ਫਿਲਮ ‘ਫੁੱਦੂ’ ਦੇ ਇੱਕ ਗਾਣੇ ਵਿੱਚ ਦੋਵੇਂ ਫਿਰ ਤੋਂ ਲਵਰਜ਼ ਵਾਂਗ ਸਕਰੀਨ ਸਪੇਸ ਸ਼ੇਅਰ ਕਰਨਗੇ।
ਰਣਬੀਰ ਤੇ ਕੈਟ ਨੇ ਇਸ ਗਾਣੇ ਦਾ ਸ਼ੂਟ ਵੀ ਕਰ ਲਿਆ ਹੈ। ਖਬਰ ਹੈ ਕਿ ਸੰਨੀ ਲਿਓਨੀ ਵੀ ਇਸ ਫਿਲਮ ‘ਚ ਇੱਕ ਆਈਟਮ ਸੌਂਗ ਕਰੇਗੀ।
ਇਸ ਦਾ ਮਤਲਬ ਇਹ ਨਹੀਂ ਕਿ ਅਸਲ ਜ਼ਿੰਦਗੀ ਵਿੱਚ ਆਈਆਂ ਇਨ੍ਹਾਂ ਵਿਚਾਲੇ ਦੂਰੀਆਂ ਘੱਟ ਹੋ ਗਈਆਂ ਹਨ। ਸੂਤਰਾਂ ਮੁਤਾਬਕ ਇਸ ਗਾਣੇ ਦੇ ਸੈੱਟਸ ‘ਤੇ ਵੀ ਦੋਵੇਂ ਅਦਾਕਾਰਾਂ ਨੇ ਇੱਕ ਦੂਜੇ ਨੂੰ ਇਗਨੌਰ ਹੀ ਕੀਤਾ ਹੈ।