ਸੰਗਤ ਮੰਡੀ (ਮਨਜੀਤ) : ਪਿੰਡ ਬੰਬੀਹਾ ਵਿਖੇ ਪਿੰਡ ਦੇ ਹੀ ਇਕ ਅਕਾਲੀ ਵਰਕਰ ਵੱਲੋਂ ਲੱਕੜਾ ਲੈਣ ਗਈ ਔਰਤ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜੀਤੋ (ਕਾਲਪਨਿਕ ਨਾਂ) ਬੀਤੇ ਦਿਨੀਂ ਦੁਪਹਿਰ ਸਮੇਂ ਨਹਿਰ ਦੇ ਕੋਲ ਲੱਕੜਾ ਲੈਣ ਗਈ ਸੀ, ਉਥੇ ਹੀ ਪਿੰਡ ਦਾ ਇਕ ਅਕਾਲੀ ਵਰਕਰ ਮੋਟਰਸਾਈਕਲ ‘ਤੇ ਉਸ ਦੇ ਪਿੱਛੇ ਆ ਗਿਆ, ਜਿਥੇ ਉਸ ਨੇ ਜ਼ਬਰਦਸਤੀ ਉਸ ਨਾਲ ਬਲਾਤਕਾਰ ਕੀਤਾ।
ਇਸ ਸਬੰਧੀ ਜਦੋਂ ਥਾਣਾ ਨੰਦਗੜ੍ਹ ਦੇ ਮੁਖੀ ਭੁਪਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਔਰਤ ਵੱਲੋਂ ਥਾਣੇ ‘ਚ ਪਿੰਡ ਦੇ ਹੀ ਇਕ ਅਕਾਲੀ ਵਰਕਰ ਰਣਜੀਤ ਸਿੰਘ ਵਿਰੁੱਧ ਬਲਾਤਕਾਰ ਦੀ ਸ਼ਕਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਲਾਤਕਾਰ ਦੀ ਪੁਸ਼ਟੀ ਹੋ ਗਈ ਹੈ, ਇਸ ਲਈ ਪੀੜਤਾ ਦੇ ਬਿਆਨਾਂ ‘ਤੇ ਉਕਤ ਆਰੋਪੀ ਵਿਰੁੱਧ ਮਾਮਲਾ ਦਰਜ ਕੀਤਾ ਜਾ ਰਿਹਾ ਹੈ।