84 ਕਤਲੇਆਮ ਬਾਰੇ ਮਤਾ ਪੇਸ਼ ਕਰਨ ਵਾਲੀ ਮੱਲ੍ਹੀ ਬਣੀ ਕੈਨੇਡਾ ਵਿੱਚ ਮੰਤਰੀ

ਓਟਵਾ:-ਸਿੱਖ ਮੂਲ ਦੀ ਕਾਨੂੰਨਸਾਜ਼ ਮਹਿਲਾ ਜਿਸ ਨੇ ਬੀਤੇ ਵਰ੍ਹੇ ਅਪਰੈਲ ਵਿੱਚ ਸੰਸਦ ਵਿੱਚ 84 ਸਿੱਖ ਕਤਲੇਆਮ ਬਾਰੇ ਮਤਾ ਪੇਸ਼ ਕੀਤਾ ਸੀ, ਨੂੰ ਵੀਰਵਾਰ ਨੂੰ ਪ੍ਰਧਾਨ ਮੰਤਰੀ ਕੈਥਲੀਨ ਵੇਅਨ ਨੇ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਿਆ। ਵੇਅਨ ਨੇ ਬਰੈਂਪਟਨ ਸਪ੍ਰਿੰਗਡੇਲ ਦੀ ਸੂਬਾਈ ਸੰਸਦ ਦੀ ਲਿਬਰਲ ਮੈਂਬਰ ਹਰਿੰਦਰ ਮੱਲ੍ਹੀ (38) ਨੂੰ ਔਰਤਾਂ ਦੀ ਭਲਾਈ ਬਾਰੇ ਮੰਤਰੀ ਬਣਾਇਆ ਹੈ। ਉਹ ਕੈਨੇਡਾ ਦੇ ਪਹਿਲੇ ਸਿੱਖ ਸੰਸਦ ਮੈਂਬਰ ਗੁਰਬਖ਼ਸ਼ ਸਿੰਘ ਮੱਲ੍ਹੀ ਦੀ ਧੀ ਹੈ। ਮੱਲ੍ਹੀ ਵੱਲੋਂ ਪੇਸ਼ ਮਤੇ ਨੂੰ ਕੈਨੇਡਾ ਸਰਕਾਰ ਨੇ ਪਾਸ ਕਰਦਿਆਂ 84 ਦੇ ਕਤਲੇਆਮ ਨੂੰ ਸਿੱਖ ਕਤਲੇਆਮ ਕਰਾਰ ਦਿੱਤਾ ਸੀ ਜਦੋਂ ਕਿ ਭਾਰਤ ਸਰਕਾਰ ਨੇ ਇਸ ਨੂੰ ਕੁਰਾਹੇ ਪਾਉਣ ਵਾਲਾ ਕਰਾਰ ਦੇਕੇ ਨਕਾਰ ਦਿੱਤਾ ਸੀ। ਭਾਰਤੀ ਮੂਲ ਦੀ ਇਕ ਹੋਰ ਮਹਿਲਾ ਇੰਦਰਾ ਨਾਇਡੂ ਹੈਰਿਸ ਜੋ ਹਾਲਟਨ ਸੂਬਾਈ ਸੰਸਦ ਦੀ ਮੈਂਬਰ ਹੈ ਨੂੰ ਵੀ ਤਰੱਕੀ ਦੇ ਕੇ ਸਿੱਖਿਆ ਮੰਤਰੀ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਉਹ ਬਾਲ ਭਲਾਈ ਮੰਤਰੀ ਦੀ ਜ਼ਿੰਮੇਵਾਰੀ ਵੀ ਨਿਭਾਉਣਗੇ।

Share:

Facebook
Twitter
Pinterest
LinkedIn
matrimonail-ads
On Key

Related Posts

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.