Skip to content
Wednesday, October 28, 2026 5°C · Mainly clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

800 ਕੈਦੀਆਂ ਦੀ ਜਗ੍ਹਾ ‘ਚ 3800 ਕੈਦੀ

By Admin Published 2 min read

ਮਨੀਲਾ, -ਫਿਲਪੀਨਸ ਦੀ ਰਾਜਧਾਨੀ ਮਨੀਲਾ ਸਥਿਤ ਕਵਿਜੋਨ ਸਿਟੀ ਜੇਲ੍ਹ ਨੂੰ ਕੇਵਲ 800 ਕੈਦੀ ਰੱਖਣ ਦੀ ਸਮੱਰਥਾ ਦੇ ਹਿਸਾਬ ਨਾਲ ਬਣਾਇਆ ਗਿਆ ਸੀ ਪਰ ਇਸ ਜੇਲ੍ਹ ਵਿਚ 3800 ਕੈਦੀ ਬੰਦ ਹਨ। ਇਥੇ ਹਾਲਤ ਇਹ ਬਣ ਗਏ ਹਨ ਕਿ ਕੈਦੀਆਂ ਨੂੰ ਜਿਉਂਦੇ ਜੀਅ ਮਰਨ ਵਰਗੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ 60 ਸਾਲ ਪਹਿਲਾਂ ਜਦੋਂ ਇਸ ਜੇਲ੍ਹ ਦਾ ਨਿਰਮਾਣ ਹੋਇਆ ਸੀ ਤਾਂ ਇਸ ਨੂੰ 800 ਕੈਦੀਆਂ ਦੀ ਸਮੱਰਥਾ ਦੇ ਹਿਸਾਬ ਨਾਲ ਬਣਾਇਆ ਗਿਆ ਸੀ। ਜੇਲ੍ਹ ਵਿਚ ਕੇਵਲ ਰਹਿਣ ਦੀ ਹੀ ਕਮੀ ਨਹੀਂ ਹੈ ਸਗੋਂ ਖਾਣ-ਪੀਣ ਅਤੇ ਹੋਰ ਸਾਰੀਆਂ ਸਹੂਲਤਾਂ ਦਾ ਬੁਰਾ ਹਾਲ ਹੈ। ਜੇਲ੍ਹ ਵਿਚ ਐਨੀ ਗੰਦਗੀ ਹੈ ਕਿ ਕੈਦੀਆਂ ਦਾ ਜਿਉਣਾ ਮੁਸ਼ਕਿਲ ਹੈ। ਜੇਲ੍ਹ ਦੀ ਇਕ ਸੈਲ ਵਿਚ ਜਿਥੇ 20 ਕੈਦੀਆਂ ਦੀ ਜਗ੍ਹਾ ਹੈ ਉਥੇ 160 ਤੋਂ ਲੈ ਕੇ 200 ਕੈਦੀ ਰਹਿ ਰਹੇ ਹਨ। ਜੇਲ੍ਹ ਵਿਚ ਹਾਲਤ ਇਹ ਹਨ ਕਿ ਕਈ ਕੈਦੀ ਪੁਰਾਣੇ ਕੰਬਲ ਪੀਂਘ ਦੀ ਤਰ੍ਹਾਂ ਟੰਗ ਕੇ ਸਾਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਜੇਲ੍ਹ ਦੇ ਹਾਲਤ ਹੋ ਵੀ ਬਦਤਰ ਹੋਣ ਜਾ ਰਹੇ ਹਨ ḩ ਫਿਲਪੀਨਸ ਦੇ ਨਵੇਂ ਬਣੇ ਰਾਸ਼ਟਰਪਤੀ ਨੇ ਨਸ਼ੇ ਖਿਲਾਫ਼ ਕਾਫੀ ਸਖ਼ਤ ਕਦਮ ਚੁੱਕੇ ਹਨ ਅਤੇ ਇਕ ਮਹੀਨੇ ਦੇ ਅੰਦਰ ਹੀ 4300 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਗਿ੍ਫ਼ਤਾਰ ਕੀਤੇ ਲੋਕਾਂ ਵਿਚੋਂ ਕਈਆਂ ਨੂੰ ਇਸ ਜੇਲ੍ਹ ਵਿਚ ਭੇਜਿਆ ਜਾਵੇਗਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp