ਸਰੀ:- ਸਰਦਾਰ ਅਮਰੀਕ ਸਿੰਘ ਸਹੋਤਾ ਜੋ ਕਿ ਸਿੱਖ ਕੌਮ ਦੀ ਖੂਨ ਦਾਨ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਉਹ 75 ਵਾਰ ਖੁਨ ਦਾਨ ਕਰ ਚੁੱਕੇ ਹਨ।ਉਨਾ ਦਾ ਕਹਿਣਾ ਹੈ ਕਿ ਜਦੋਂ ਤੋਂ ਸਿੱਖ ਕੌਮ ਨੇ ਸਿੱਖ ਨਸਲਕੁਸ਼ੀ 1984 ਦੀ ਯਾਦ ਵਿੱਚ ਖੂਨਦਾਨ ਮੁਹਿੰਮ ਸ਼ੁਰੂ ਕੀਤੀ ਹੈ ਮੈਂ ਉਂਦੋ ਤੋਂ ਹਰ 56 ਦਿਨਾਂ ਬਾਅਦ ਖੂਨ ਦਾਨ ਕਰਦਾਂ ਹਾਂ,ਸਰੀਰ ਨੂੰ ਕੋਈ ਫਰਕ ਨਹੀਂ ਪੈਂਦਾ।ਉਨਾ ਕਿਹਾ ਕਿ ਬੇਸ਼ਕ ਸਿੱਖ ਕੌਮ ਨਵੰਬਰ 1984 ਵਿੱਚ ਜਨੂੰਨੀਆਂ ਹੱਥੋਂ ਮਾਰੇ ਜਾ ਰਹੇ ਸਿੱਖਾ ਨੂੰ ਨਹੀਂ ਬਚਾ ਸਕੀ ਪਰ ਹੁਣ ਅਸੀਂ ਸਾਰੇ ਰਲ਼ ਕੇ ਇੱਕ ਕੌਮ ਵਜ਼ੋਂ ਸੰਸਾਰ ਭਰ ਵਿੱਚ ਲੋਕਾਂ ਦੀਆਂ ਜਾਨਾ ਬਚਾਵਾਂਗੇ ਅਤੇ ਦੁਨੀਆ ਨੂੰ ਦੱਸਾਂਗੇ ਸਿੱਖ ਕੌਮ ਜਾਨਾਂ ਬਚਾਉਂਣ ਵਾਲੀ ਕੌਮ ਹੈ ਪਰ 1984 ਵਿੱਚ ਜੋ ਇਸ ਕੌਮ ਨਾਲ ਹੋਇਆ ਉਹ ਅਸੀਂ ਕਦੇ ਵੀ ਨਹੀਂ ਭੁਲਾਂਗੇ ਅਤੇ ਆਉਂਣ ਵਾਲੀਆਂ ਪੀੜੀਆਂ ਨੂੰ ਖੂਨਦਾਨ ਰਾਹੀਂ ਜਾਗਰੂਕ ਕਰਾਂਗੇ।ਚੇਤੇ ਰਹੇ 1999 ਤੋਂ ਸ਼ੁਰੂ ਹੋਈ ਨਸਲਕੁਸ਼ੀ ਵਿਰੁੱਧ ਇਸ ਮੁਹਿੰਮ ਨੇ ਦਸੰਬਰ 2015 ਤੱਕ ਦੁਨੀਆ ਭਰ ਵਿੱਚ 113000 ਤੋਂ ਵੱਧ ਜਾਨਾ ਬਚਾਈਆਂ ਹਨ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


