ਓਮਾਨ ਏਅਰਵੇਜ਼ ਦੀ ਉਡਾਣ ‘ਚ ਕੋਜ਼ੀਕੋਡ ਪਰਤ ਰਹੇ ਚਾਰ ਸਾਲਾ ਭਾਰਤੀ ਬੱਚੇ ਦੀ ਮਿਰਗੀ ਦੇ ਦੌਰੇ ਨਾਲ ਮੌਤ ਹੋ ਗਈ। ਇਹ ਬੱਚਾ ਸਾਊਦੀ ਅਰਬ ‘ਚ ਆਪਣੇ ਪਰਿਵਾਰ ਨਾਲ ਉਮਰਾਹ ਦੀ ਰਸਮ ਨਿਭਾ ਕੇ ਵਾਪਸ ਪਰਤ ਰਹੇ ਸਨ। ਬੱਚੇ ਦੀ ਪਛਾਣ ਯਾਹੀਆ ਪੁਥੀਯਾਪੁਰਾਇਲ ਵਜੋਂ ਹੋਈ ਹੈ। ਜੇਦਾਹ ਤੋਂ ਕੋਜ਼ੀਕੋਡ ਲਈ 45 ਮਿੰਟ ਦੀ ਉਡਾਣ ਪਿੱਛੋਂ ਜਦੋਂ ਜਹਾਜ਼ ਦੇ ਅਮਲੇ ਨੂੰ ਬੱਚੇ ਦੇ ਮਿਰਗੀ ਦੇ ਦੌਰੇ ਦਾ ਪਤਾ ਚੱਲਿਆ ਤਾਂ ਉਨ੍ਹਾਂ ਅਬੂ ਧਾਬੀ ‘ਚ ਜਹਾਜ਼ ਨੂੰ ਹੰਗਾਮੀ ਹਾਲਤ ‘ਚ ਉਤਾਰਿਆ ਪ੍ਰੰਤੂ ਉਸ ਦੀ ਮੌਤ ਹੋ ਗਈ।
ਸਰੀ ਦੀ ਪ੍ਰਸਿੱਧ $20 ਨੂੰ ਬੂਟਿਆਂ ਸੇਲ ਇਨ੍ਹਾਂ ਗਰਮੀਆਂ ਵਿੱਚ ਮੁੜ ਆ ਰਹੀ ਹੈ
ਸਰੀ, ਬੀ.ਸੀ. – ਸਰੀ ਸਿਟੀ ਦੀ ਬਹੁਤ ਹੀ ਲੋਕਪ੍ਰਿਯ 20 ਡਾਲਰ ਨੂੰ ਪੌਦਿਆਂ ਦੀ ਸੇਲ ਇਨ੍ਹਾਂ ਗਰਮੀਆਂ ਵਿੱਚ ਵਾਪਸ ਆ ਰਹੀ ਹੈ। ਇਹ ਪ੍ਰੋਗਰਾਮ ਨਿਵਾਸੀਆਂ ਨੂੰ ਆਪਣੀਆਂ ਜਾਇਦਾਦਾਂ ਵਿੱਚ


