ਸੁਖਦੇਵ ਗਰਗ, ਜਗਰਾਓਂ

ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਓਂ ਵੱਲੋਂ ਮੰਗਲਵਾਰ ਸਥਾਨਕ ਲਾਜਪਤ ਰਾਏ ਕੰਨਿਆ ਸਕੂਲ ‘ਚ ਕਰਵਾਏ 179ਵੇਂ ਸਵਰਗੀ ਸੰਸਾਰ ਚੰਦ ਵਰਮਾ ਯਾਦਗਾਰੀ ਪੈਨਸ਼ਨ ਵੰਡ ਸਮਾਗਮ ‘ਚ 26 ਬਜ਼ੁਰਗਾਂ ਨੂੰ ਪੈਨਸ਼ਨ ਤੇ ਰਾਸ਼ਨ ਵੰਡਿਆ ਗਿਆ।

ਸਮਾਗਮ ਦੇ ਮੁੱਖ ਮਹਿਮਾਨ ਸਮਾਜ ਸੇਵਿਕਾ ਚੰਦਰ ਪ੍ਰਭਾ ਆਰਟ ਆਫ਼ ਲਿਵਿੰਗ ਨੇ ਆਪਣੀ ਨੇਕ ਕਮਾਈ ਚੋਂ 26 ਬਜ਼ੁਰਗਾਂ ਨੂੰ ਪੈਨਸ਼ਨ ਤੇ ਰਾਸ਼ਨ ਵੰਡਿਆ ਜਦਕਿ ਕੈਪਟਨ ਨਰੇਸ਼ ਵਰਮਾ ਨੇ ਵਰਮਾ ਪਰਿਵਾਰ ਵੱਲੋਂ ਸਾਰੇ ਬਜ਼ੁਰਗਾਂ ਨੂੰ ਕੰਬਲ ਵੰਡੇ।

ਇਸ ਮੌਕੇ ਹਿੰਮਤ ਵਰਮਾ, ਪਿੰ੍ਸੀਪਲ ਨੀਨਾ ਗੁਪਤਾ, ਨੀਲਮ ਗੁਪਤਾ, ਕ੍ਰਿਸ਼ਨ ਬਜਾਜ, ਮੈਨੇਜਰ ਮੁਕੇਸ਼ ਜਿੰਦਲ, ਜਤਿੰਦਰ ਬਾਂਸਲ, ਕੰਚਨ ਗੁਪਤਾ, ਬਿਮਲਾ ਤੇ ਹੋਰ ਸਟਾਫ਼ ਹਾਜ਼ਰ ਸੀ। ਮੰਚ ਸੰਚਾਲਕ ਕੈਪਟਨ ਨਰੇਸ਼ ਵਰਮਾ ਨੇ ਸਾਰਿਆਂ ਦਾ ਧੰਨਵਾਦ ਕੀਤਾ।