ਸੁਖਦੇਵ ਸਿੰਘ, ਬਟਾਲਾ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਸੂਬਾਈ ਆਗੂ ਕਾਮਰੇਡ ਸ਼ਮਸ਼ੇਰ ਸਿੰਘ ਨਵਾਂ ਪਿੰਡ ਤੇ ਤਹਿਸੀਲ ਕਮੇਟੀ ਮੈਂਬਰ ਕਾਮਰੇਡ ਜਗੀਰ ਸਿੰਘ ਕਿਲ ਲਾਲ ਸਿੰਘ ਨੇ ਸਾਂਝੇ ਪ੍ਰਰੈਸ ਬਿਆਨ ‘ਚ ਦੱਸਿਆ ਕਿ 16 ਸਤੰਬਰ ਨੂੰ ਰਾਇਲ ਰਿਜੋਰਟ ਕਿਲਾ ਲਾਲ ਸਿੰਘ ਰਾਜਨੀਤਿਕ ਕਾਨਫਰੰਸ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਆਰਐੱਮਪੀਆਈ ਤਹਿਸੀਲ ਕਮੇਟੀ ਬਟਾਲਾ ਵਲੋਂ 16 ਸਤੰਬਰ ਨੂੰ ਕਿਲਾ ਲਾਲ ਸਿੰਘ ਵਿਖੇ ਰਾਜਨੀਤਿਕ ਕਾਨਫਰੰਸ ਕੀਤੀ ਜਾ ਰਹੀ ਹੈ, ਜਿਸ ਨੂੰ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਪ੍ਰਗਟ ਸਿੰਘ ਜਾਮਾਰਾਏ, ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਘਬੀਰ ਸਿੰਘ ਪਕੀਵਾਂ ਅਤੇ ਹੋਰ ਜ਼ਲਿ੍ਹਾ ਆਗੂ ਸੰਬੋਧਨ ਕਰਨਗੇ। ਕਾਮਰੇਡ ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਨਵਉਦਾਰਵਾਦੀ ਨੀਤੀਆਂ ਦੇ ਕਾਰਨ ਦੇਸ਼ ਅੰਦਰ ਮਹਿੰਗਾਈ, ਬੇਰੁਜ਼ਗਾਰੀ, ਕੰਗਾਲੀ, ਭਿ੍ਸ਼ਟਾਚਾਰ ‘ਚ ਵਾਧਾ ਹੋਇਆ ਹੈ ਅਤੇ ਘੱਟ ਗਿਣਤੀਆਂ ਵਿਸ਼ੇਸ਼ ਕਰਕੇ ਮੁਸਲਮਾਨਾਂ ਤੇ ਈਸਾਈਆਂ ‘ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਪੰਜਾਬ ਨਾਲ ਲਗਾਤਾਰ ਧੱਕੇ ਕੀਤੇ ਜਾ ਰਹੇ ਚੰਡੀਗੜ੍ਹ ਪੰਜਾਬ ਨੂੰ ਨਾ ਦੇਣਾ, ਦਰਿਆਈ ਪਾਣੀਆਂ ਦਾ ਮਸਲਾ ਨਾ ਹੱਲ ਕਰਨਾ, ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਲ ਨਾ ਕਰਨਾ, ਸੂਬੇ ਦੇ ਲੋਕਾਂ ਨਾਲ ਧੱਕਾ ਹੈ, ਪਰ ਭਗਵੰਤ ਮਾਨ ਸਰਕਾਰ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਲਈ ਸੰਜੀਦਾ ਨਹੀ ਹੈ। ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਕੀਤੀ ਜਾ ਰਹੀ ਰਾਜਨੀਤਿਕ ਕਾਨਫਰੰਸ ਦੀ ਤਿਆਰੀ ਮੁਕੰਮਲ ਹੋ ਚੁੱਕੀ ਹੈ, ਜਿਸ ‘ਚ ਵੱਡੀ ਕਿਰਤੀ ਲੋਕ ਸ਼ਾਮਲ ਹੋਣਗੇ।



