ਬਲਦੇਵ ਸਿੰਘ ਕੰਬੋ, ਚੋਗਾਵਾਂ : ਪਿਛਲੇ ਦਿਨੀ ਸਮਾਪਤ ਹੋਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਰੰਗੜਾ ਦੇ ਵਿਦਿਆਰਥੀਆਂ ਨੇ ਜ਼ਿਕਰਯੋਗ ਕਾਰਗੁਜ਼ਾਰੀ ਦਿਖਾਈ। ਸਕੂਲ ਵਿਦਿਆਰਥੀਆਂ ਵੱਲੋਂ ਕਬੱਡੀ, ਬੈਡਮਿੰਟਨ ਤੇ ਦੌੜਾਂ ਵਿਚ ਪਹਿਲਾ ਸਥਾਨ ਪ੍ਰਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਹੌਂਸਲਾ ਵਧਾਊ ਇਨਾਮ ਦਿੱਤੇ ਗਏ। ਇਸ ਮੌਕੇ ਗੁਰਜੀਤ ਸਿੰਘ ਛੀਨਾ, ਸੁਖਦੇਵ ਸਿੰਘ ਸੋਨੀ ਤੇ ਜਸਵਿੰਦਰ ਸਿੰਘ ਜੱਸਾ ਵੱਲੋਂ ਅਧਿਆਪਕਾਂ ਦੀ ਮਿਹਨਤ, ਲਗਨ ਤੇ ਪ੍ਰਤਿਭਾ ਦੀ ਪ੍ਰਸ਼ੰਸਾ ਕੀਤੀ ਗਈ ਤੇ ਖਿਡਾਰੀਆਂ ਦੀ ਸਫ਼ਲਤਾ ਲਈ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਅਧਿਆਪਕਾਂ ਨੂੰ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਤਿਕਾਰਤ ਕੀਤਾ ਗਿਆ। ਛੀਨਾ ਨੇ ਕਿਹਾ ਅਧਿਆਪਕ ਸਮਾਜ ਦਾ ਸਿਰਜਕ ਹੁੰਦਾ ਹੈ ਤੇ ਅਧਿਆਪਕ ਦਾ ਸਤਿਕਾਰ ਸਮੁੱਚੇ ਸਮਾਜ ਦਾ ਸਤਿਕਾਰ ਹੁੰਦਾ ਹੈ। ਇਸ ਮੌਕੇ ਮਾਸਟਰ ਇੰਦਰਜੀਤ ਸਿੰਘ, ਜੇਪੀ ਸਿੰਘ, ਕੰਵਲਜੀਤ ਸਿੰਘ, ਰਿੱਤੂ, ਰਾਜ ਕੁਮਾਰੀ, ਅਮਰਜੀਤ ਕੌਰ, ਸਪਨਾ, ਹਰਦੀਪ ਕੌਰ ਅਤੇ ਮੈਡਮ ਕੋਮਲ ਮੌਜੂਦ ਸਨ।