ਪ੍ਰਦੀਪ ਭਨੋਟ, ਹੁਸ਼ਿਆਰਪੁਰ : ਜ਼ਿਲ੍ਹਾ ਪੱਧਰੀ ਆਯੂਸ਼ਮਾਨ ਭਵ ਪੋ੍ਗਰਾਮ ਵਿਚ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਸਫ਼ਲਤਾ ਪੂਰਵਕ ਚੱਲ ਰਹੇ ਮਿਸ਼ਨ ਇੰਦਰ ਧਨੁਸ਼ ਦੇ ਪਹਿਲੇ ਗੇੜ ਜੋ ਕਿ 11 ਤੋਂ 16 ਸਤੰਬਰ ਤਕ ਚੱਲੇਗਾ, ਦੇ ਚੌਥੇ ਦਿਨ 14 ਸਤੰਬਰ ਨੂੰ ਸ਼ਹਿਰ ਵਿਚ ਸੱਤ ਵੱਖ-ਵੱਖ ਸਥਾਨਾਂ ਮੁਹੱਲਾ ਬਸੀ ਖਵਾਜੂ, ਕਾਲੀ ਮਾਤਾ ਮੰਦਿਰ ਨਿਊ ਦੀਪ ਨਗਰ, ਅਸਲਾਮਾਬਾਦ, ਗੁਰੂ ਨਾਨਕ ਨਗਰ, ਸੁੰਦਰ ਨਗਰ, ਪੁਲਿਸ ਲਾਈਨ ਤੇ ਬਲਬੀਰ ਕਲੋਨੀ ਵਿਖੇ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 11 ਮਾਰੂ ਬਿਮਾਰੀਆਂ ਜਿਵੇਂ ਕਿ ਤਪਦਿਕ, ਪੋਲੀਓ, ਖਸਰਾ, ਰੁਬੇਲਾ, ਕਾਲੀ ਖਾਂਸੀ, ਟੈਟਨਸ, ਗਲਘੋਟੂ, ਪੀਲੀਆ, ਡਾਇਰੀਆ, ਨਿਮੋਨੀਆ ਅਤੇ ਦਿਮਾਗੀ ਬੁਖਾਰ ਤੋਂ ਬੱਚਿਆਂ ਨੂੰ ਬਚਾਉਣ ਲਈ ਭਾਰਤ ਸਰਕਾਰ ਵੱਲੋਂ ਇਹ ਟੀਕੇ ਬਿਲਕੁਲ ਮੁਫ਼ਤ ਲਗਾਏ ਜਾਂਦੇ ਹਨ। ਇਨ੍ਹਾਂ ਸਪੈਸ਼ਲ ਕੈਂਪਾਂ ਦਾ ਵਧ ਤੋਂ ਵਧ ਲਾਭ ਲੈ ਕੇ ਬੱਚਿਆਂ ਦੇ ਸੰਪੂਰਨ ਟੀਕਾਕਰਨ ਨਾਲ ਮਾਰੂ ਬਿਮਾਰੀਆਂ ਤੋਂ ਸੁਰੱਖਿਅਤ ਕੀਤਾ ਜਾ ਸਕਦਾ ਹੈ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


