ਖ਼ਾਲਿਸਤਾਨ ਲਈ ਵਚਨਬੱਧਤਾ ਨਾਲ ਸੰਘਰਸ਼ ਕਰਨਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ – ਗੁਰਮੇਜ ਸਿੰਘ ਗਿੱਲ
ਬ੍ਰਮਿੰਘਮ – 35 ਸਾਲ ਪਹਿਲਾਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇੰਡਆ ਦੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਰਵਾਇਤੀ ਅਕਾਲੀਆਂ ਅਤੇ ਭਾਰਤੀ ਜੰਤਾ ਪਾਰਟੀ ਆਦਿਕ ਦੀ ਸਹਿਮਤੀ ਅਤੇ ਦਬਾਅ ਅਧੀਨ ਸਿੱਖ ਕੌਮ ਦੀ ਨਸਲਕੁਸ਼ੀ ਦੇ ਮਨਸੂਬੇ ਅਧੀਨ ਫੌਜੀ ਹਮਲਾ ਕਰਵਾਇਆ ਗਿਆ, ਉਨ੍ਹਾਂ ਸ਼ਹੀਦਾ ਦੇ ਮਿਸ਼ਨ ਖ਼ਾਲਿਸਤਾਨ ਲਈ ਵਚਨਬੱਧਤਾ ਨਾਲ ਸੰਘਰਸ਼ ਕਰਨਾ ਹੀ ਸੱਚੀ ਸ਼ਰਧਾਜਲੀ ਹੈ।ਦਾਸ ਕਰੀਬ 47 ਸਾਲ ਤੋਂ ਪੰਥਕ ਸੰਘਰਸ਼ ਵਿੱਚ ਸੇਵਾ ਨਿਭਾ ਰਿਹਾ ਹੈ ਅਤੇ ਡੈਮੋਕ੍ਰੇਟਿਕ ਢੰਗ ਨਾਲ ਆਪਣੇ ਆਖਰੀ ਸਵਾਸਾਂ ਤੱਕ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰਦਾ ਰਹੇਗਾ।

