ਗ਼ੈਰਾਂ ਦੀ ਗ਼ੁਲਾਮੀ ਛੱਡੋ… -ਜਸਪਾਲ ਸਿੰਘ ਹੇਰਾਂ

ਅਸੀਂ ਪਹਿਲਾਂ ਵੀ ਵਾਰ-ਵਾਰ ਹੋਕਾ ਦਿੱਤਾ ਹੈ ਕਿ ਦਿੱਲੀ ਕਦੇ ਪੰਜਾਬ ਦੀ ਸਕੀ ਨਹੀਂ ਹੋ ਸਕਦੀ। ਇਸ ਲਈ ਇਸਦੀ ਗ਼ੁਲਾਮੀ ਵਿਚੋਂ ਅਜ਼ਾਦ ਹੋਣਾ, ਸਵੈਮਾਣ ਨਾਲ ਜਿਉਣ ਲਈ ਜ਼ਰੂਰੀ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਨੇ ਪੰਜਾਬੀਆਂ ਦੇ ਭਰੋਸੇ ਨੂੰ ਤੋੜਦਿਆਂ ਉਨਾਂ ਦੀ ਪਿੱਠ ’ਚ ਛੁਰਾ ਖੋਭਿਆ। ਦਿੱਲੀ ਦੇ ਪੰਜਾਬ ਪ੍ਰਤੀ ਵਤੀਰੇ ਨੂੰ ਦੁਹਰਾਇਆ, ਉਸ ਤੋਂ ਬਾਅਦ ਪੰਜਾਬ ਵਾਲਿਆਂ ਨੂੰ ਇਸ ਗਹਿਰੇ ਜਖ਼ਮ ਕਾਰਣ ਹੋਈ ਪੀੜਾ ’ਤੇ ਪੰਜਾਬ ਆ ਕੇ ਮੱਲਮ ਲਾਉਣ ਦੀ ਥਾਂ ਉਨਾਂ ਨੂੰ ਸੱਦਾ ਦੇ ਦਿੱਤਾ ਕਿ ਜੇ ਜਿਆਦਾ ਦਰਦ ਹੁੰਦਾ ਹੈ ਤਾਂ ਫ਼ਿਰ ਦਿੱਲੀ ਆ ਜਾਓ, ਮੈਂ ਦਰਦ ਦੂਰ ਕਰਨ ਦੀ ਕੋਈ ਗੋਲੀ-ਗਾਲੀ ਦੇ ਦਿੳੂਂਗਾ। ਕੇਜਰੀਵਾਲ ਵੱਲੋਂ ਪਹਿਲਾਂ ਪੰਜਾਬ ਵਾਲਿਆਂ ਦੀ ਪਿੱਠ ਵਿੱਚ ਛੁਰਾ ਖੋਭਣ ਤੇ ਫਿਰ ਉਲਟਾ ਦਰਦ ਦੀ ਦਵਾਈ ਲੈਣ ਲਈ ਦਿੱਲੀ ਸੱਦੇ ਜਾਣ ’ਤੇ ਪਾਰਟੀ ਦੇ ਕੁਝ ਖ਼ੁਦਦਾਰ ਵਿਧਾਇਕਾਂ ਨੇ ਆਪਣੀ ਜ਼ਮੀਰ ਦੀ ਅਵਾਜ਼ ਨੂੰ ਸੁਣਿਆ ਅਤੇ ਦਿੱਲੀ ਜਾਣ ਤੋਂ ਕੋਰਾ ਇਨਕਾਰ ਕਰ ਦਿੱਤਾ। ਪ੍ਰੰਤੂ ਕੁਝ ਪੰਜਾਬੀਆਂ ਦੀ ਜ਼ਮੀਰ ਨੂੰ ਲੱਤ ਮਾਰ ਕੇ ਫ਼ਿਰ ਕੇਜਰੀਵਾਲ ਦੇ ਦਰਬਾਰ ਵਿੱਚ ਜਾ ਹਾਜ਼ਰ ਹੋਏ। ਅਸੀਂ ਸਮਝਦੇ ਹਾਂ ਕਿ ਆਪ ਦੇ ਬਹੁਤੇ ਵਿਧਾਇਕ ਹਾਲੇ ਰਾਜਨੀਤੀ ਦੀਆਂ ਮਕਾਰ ਚਾਲਾਂ ਤੋਂ ਅਨਜਾਣ ਹਨ, ਇਸ ਲਈ ਉਹ ਦੂਰਰੱਸੀ ਸਿੱਟਿਆਂ ਦੀ ਪ੍ਰਵਾਹ ਕੀਤੇ ਬਗ਼ੈਰ ਕੇਜਰੀਵਾਲ ਦੇ ਦਿੱਲੀ ਦਰਬਾਰ ਚਲੇ ਗਏ ਹੋਣਗੇ ਤੇ ਕੁਝ ਚੌਧਰ ਦੀ ਲਾਲਸਾ ਵੱਸ, ਕੇਜਰੀਵਾਲ ਨੂੰ ਆਪਣੀ ਵਫ਼ਾਦਾਰੀ ਦਿਖਾਉਣ ਗਏ ਹਨ। ਭਾਵੇਂ ਕਿ ਜਿਸ ਤੂਫ਼ਾਨ ਵਿੱਚ ਆਪ ਦੀ ਕਿਸ਼ਤੀ ਫਸ ਚੁੱਕੀ ਹੈ, ਉਸਦੇ ਡੁੱਬਣ ਦੀਆਂ ਸੰਭਾਵਨਾਵਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਪ੍ਰੰਤੂ ਹਾਲੇ ਕੋਈ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਕਿਉਂਕਿ ਜਿਨਾਂ ਆਪ ਵਿਧਾਇਕਾਂ ਨੇ ਆਪਣੀ ਜਾਗਦੀ ਜ਼ਮੀਰ ਦਾ ਝੰਡਾ ਬੁਲੰਦ ਕੀਤਾ ਹੈ, ਉਨਾਂ ’ਚੋਂ ਵੀ ਕੁਝ ਡੋਲ ਸਕਦੇ ਹਨ ਜਾਂ ਫ਼ਿਰ ਦਿੱਲੀ ਗਏ ਕੁਝ ਵਿਧਾਇਕਾਂ ਦੀ ਜ਼ਮੀਰ ਪੰਜਾਬ ਨਾਲ ਧੋਖਾ ਕਰਨ ਤੋਂ ਇਨਕਾਰੀ ਵੀ ਹੋ ਸਕਦੀ ਹੈ।

ਅਸੀਂ ਆਪ ਪਾਰਟੀ ਦੇ ਵਿਧਾਇਕਾਂ ਨੂੰ ਇਹ ਜ਼ਰੂਰ ਕਹਿਣਾ ਚਾਹਾਂਗੇ ਕਿ ਦਿੱਲੀ ਨੇ ਆਪਣਾ ਪੂਰਬਲਾਂ ਰੰਗ ਦਿਖਾ ਦਿੱਤਾ ਹੈ। ਇਸ ਸਮੇਂ ਉਨਾਂ ਨੂੰ ਪੰਜਾਬ ਅਤੇ ਦਿੱਲੀ ਵਿੱਚੋਂ ਇੱਕ ਦੀ ਚੋਣ ਕਰਨੀ ਹੀ ਪੈਣੀ ਹੈ। ਜੇ ਉਨਾਂ ਨੇ ਪੰਜਾਬੀਆਂ ਦੇ ਬੂਹੇ ਆਪਣੇ ਲਈ ਖੁੱਲੇ ਰੱਖਵਾਉਣੇ ਹਨ ਤਾਂ ਉਨਾਂ ਨੂੰ ਪੰਜਾਬੀ ਅਣਖ਼ ਨਾਲ ਡੱਟਣਾ ਪਵੇਗਾ। ਇਸ ਵਿੱਚ ਹੁਣ ਕੋਈ ਸ਼ੱਕ ਨਹੀਂ ਕਿ ਕੇਜਰੀਵਾਲ ਪੰਜਾਬੀਆਂ ਦੇ ਮਨੋਂ ‘ਚੋਂ ਇਨਾਂ ਦੂਰ ਚਲਾ ਗਿਆ ਹੈ ਕਿ ਉਸਦਾ ਵਾਪਸ ਮੁੜਨਾ ਹੁਣ ਸੰਭਵ ਨਹੀਂ ਰਿਹਾ। ਦੂਜੇ ਪਾਸੇ ਪੰਜਾਬ ਦੇ ਲੋਕ ਬਾਦਲਾਂ ਤੇ ਕੈਪਟਨ ਨੂੰ ਹੋਰ ਝੱਲਣ ਲਈ ਤਿਆਰ ਨਹੀਂ। ਇਸ ਲਈ ਜੇ ਪੰਜਾਬ ਦੇ ਲੋਕਾਂ ਸਾਹਮਣੇ ਕੋਈ ਪੰਜਾਬ ਹਤੈਸ਼ੀ ਲੋਕਾਂ ਦਾ ਤੀਜਾ ਗੱਠਜੋੜ ਅੱਗੇ ਆਉਂਦਾ ਹੈ ਤਾਂ ਉਸਨੂੰ ਉਹ ਸਿਰ ਮੱਥੇ ਬਿਠਾਉਣਗੇ। ਪੰਜਾਬ ਦੀ ਸਿਆਸਤ ਵਿੱਚ ਵਿਚਰਣ ਲਈ ਹੁਣ ਕੇਜਰੀਵਾਲ ਕੋਈ ਮਾਰਕਾ ਨਹੀਂ ਰਹਿ ਗਿਆ। ਇਸ ਲਈ ਅਸੀਂ ਸਾਰੀਆਂ ਸਿਆਸੀ ਧਿਰਾਂ ਵਿੱਚ ਵਿਚਰ ਰਹੇ ਉਨਾਂ ਆਗੂਆਂ ਨੂੰ, ਜਿਨਾਂ ਦੇ ਮਨ ਵਿੱਚ ਪੰਜਾਬ ਤੇ ਪੰਜਾਬੀਆਂ ਲਈ ਰੰਚਕ ਮਾਤਰ ਵੀ ਹਮਦਰਦੀ ਹੈ, ਉਨਾਂ ਨੂੰ ਸੱਦਾ ਦੇ ਰਹੇ ਹਾਂ ਕਿ ਦਿੱਲੀ ਦੀ ਗ਼ੁਲਾਮੀ ਦੀ ਪੰਜਾਲੀ ਗਲੋਂ ਲਾਹ ਕੇ ਸਿਰਫ਼ ਤੇ ਸਿਰਫ਼ ਪੰਜਾਬ ਲਈ ਜਿੳੂਣ-ਮਰਨ ਦਾ ਹਲਫ਼ ਲੈ ਲੈਣ। ਜਦੋਂ ਉਹ ਪੰਜਾਬੀਆਂ ਨੂੰ ਇਹ ਭਰੋਸਾ ਦੇਣ ਵਿੱਚ ਸੌ ਫ਼ੀਸਦੀ ਸਫ਼ਲ ਹੋ ਗਏ ਕਿ ਉਹ ਸਿਰਫ਼ ਤੇ ਸਿਰਫ਼ ਪੰਜਾਬ ਦੇ ਹਨ। ਪੰਜਾਬੀ ਉਨਾਂ ਦੀ ਬੱਲੇ-ਬੱਲੇ ਕਰਵਾ ਦੇਣਗੇ। ਪੰਜਾਬ ਮਰ ਰਿਹਾ ਹੈ। ਨੀਲੇ-ਚਿੱਟੇ ਲੁਟੇਰੇ ਉਸਨੂੰ ਲੁੱਟਣ ਤੇ ਕੁੱਟਣ ਲੱਗੇ ਹੋਏ ਹਨ। ਇਸ ਲਈ ਪੰਜਾਬ ਨੂੰ ਇਸ ਸਮੇਂ ਆਪਣੇ ਬਹਾਦਰ, ਸੂਰਬੀਰ, ਨਿਡਰ, ਇਮਾਨਦਾਰ, ਮਿਹਨਤੀ ਪਹਿਰੇਦਾਰਾਂ ਦੀ ਲੋੜ ਹੈ, ਜਿਹੜੇ ਪੰਜਾਬ ਦੀ ਰਾਖ਼ੀ ਕਰਨ। ਫ਼ਿਰ ਪੰਜਾਬ ਦੀ ਜਨਤਾ ਲੁਟੇਰਿਆਂ ਨੂੰ ਕਿਵੇਂ ਭਜਾਉਂਦੀ ਹੈ ਇਸ ਦਾ ਬਾਖ਼ੂਬੀ ਅੰਦਾਜ਼ਾ ਅੱਜ ਹੀ ਲਾਇਆ ਜਾ ਸਕਦਾ ਹੈ। ਲੋੜ ਸਿਰਫ਼ ਤੇ ਸਿਰਫ਼ ਪੰਜਾਬ ਨੂੰ ਸੱਚੇ ਮਨੋਂ ਸਮਰਪਿਤ ਹੋਣ ਦੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.