ਵਾਸ਼ਿੰਗਟਨ,: ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲੇ ਪਿਛਨੇ ਮਹੀਨੇ ਹੀ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਹੈ, ਪਰ ਵਿਸ਼ਵ ਪੱਧਰ ਉੱਤੇ ਇਹ ਕਿਆਸਅਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਕਿ ਡੋਨਾਲਡ ਟਰੰਪ ਵਿਰੁੱਧ ਜਲਦ ਹੀ ਅਮਰੀਕੀ ਸੈਨੇਟ ਵਿੱਚ ਮਹਾਂਦੋਸ਼ ਭਾਵ ਇੰਪੀਚਮੈਂਟ ਮੋਸ਼ਨ ਆਵੇਗਾ ਅਤੇ ਉਹ ਇਤਿਹਾਸ ਵਿੱਚ ਸਭ ਤੋਂ ਘੱਟ ਦਿਨਾਂ ਵਿੱਚ ਇੰਪੀਚ ਹੋਣ ਵਾਲੇ ਰਾਸ਼ਟਰਪਤੀ ਬਣ ਜਾਣਗੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੁਰਸੀ ਤੋਂ ਹਟਾਉਣ ਦੀ ਡਰਿਲ ਇੱਕ ਮਹੀਨੇ ਵਿੱਚ ਹੀ ਸ਼ੁਰੂ ਹੋ ਚੁੱਕੀ ਹੈ, ਜਿਸ ਉੱਤੇ ਕੈਲੀਫੋਰਨੀਆ ਦੀ ਰਿਚਮੰਡ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਅਮਰੀਕੀ ਸੰਸਦ ਨੂੰ ਗੁਹਾਰ ਲਗਾਈ ਹੈ ਕਿ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਇੰਪੀਚਮੈਂਟ ਮਤਾ ਲਿਆਉਣ ਲਈ ਜਾਂਚ ਸ਼ੁਰੂ ਕਰੇ ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਬਣਨ ਸਾਰ ਹੀ ਸੱਤ ਦੇਸ਼ਾਂ ਦੀ ਅਮਰੀਕਾ ਵਿਚ ਦਾਖ਼ਲੇ ‘ਤੇ ਪਾਬੰਦੀ ਲਗਾ ਦਿੱਤੀ ਇਸ ਤੋਂ ਬਾਅਦ ਸੰਸਾਰ ਭਰ ਵਿਚ ਟਰੰਪ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਗਿਆ ਕੈਲੀਫੋਰਨੀਆ ਤੋਂ ਮੈਂਬਰ ਗੇਲ ਮੈਕਲਾਘਲਿਨ ਨੇ ਇਸ ਮਤੇ ਨੂੰ ਵਧਾਉਂਦੇ ਹੋਏ ਦਲੀਲ ਦਿੱਤੀ ਹੈ ਕਿ ਡੋਨਾਲਡ ਟਰੰਪ ਦਾ ਕਾਰੋਬਾਰ ਸਾਰੀ ਦੁਨੀਆ ਵਿੱਚ ਫੈਲਿਆ ਹੋਇਆ ਹੈ, ਜਿਸ ਦਾ ਬਿਊਰਾ ਦੇਣ ਤੋਂ ਉਹ ਮਨ੍ਹਾਂ ਕਰ ਚੁੱਕੇ ਹਨ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਇਹ ਲੋੜੀਂਦਾ ਕਾਰਨ ਹੈ ਕਿ ਸੰਸਦ ਉਨ੍ਹਾਂ ਵਿਰੁੱਧ ਇੰਪੀਚਮੈਂਟ ਮਤਾ ਲਿਆਉਣ ਦੀ ਤਿਆਰੀ ਸ਼ੁਰੂ ਕਰੇ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


