Skip to content
Monday, November 2, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਬ੍ਰਿਟੇਨ ਦੇ ਸਿੱਖਾਂ ਨੂੰ ਕੰਮ ਦੇ ਸਥਾਨ ਤੇ ਕਿਰਪਾਨ ਧਾਰਨ ਕਰਨ ਦੀ ਮਿਲੀ ਆਗਿਆ

By Admin Published 1 min read

ਲੰਡਨ : ਬ੍ਰਿਟੇਨ ਵਿਚ ਇਕ ਸਿੱਖ ਨੂੰ ਆਪਣੀ ਧਾਰਮਿਕ ਮਰਿਆਦਾ ਦਾ ਪਾਲਣ ਕਰਦੇ ਹੋਏ ਅੰਤਰਰਾਸ਼ਟਰੀ ਦੂਰਸੰਚਾਰ ਕੰਪਨੀ ਵਿਚ ਕੰਮ ਕਰਨ ਦੀ ਆਗਿਆ ਮਿਲ ਗਈ ਹੈ। ਇਹ ਸਿੱਖ ਹੁਣ ਆਪਣੇ ਕੰਮ ਦੇ ਸਥਾਨ ‘ਤੇ ਕਿਰਪਾਨ ਧਾਰਨ ਕਰ ਸਕੇਗਾ। ਸ਼ੁਰੂਆਤ ਵਿਚ ਇਸ ਵਿਅਕਤੀ ਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਸੀ। ਸਿੱਖਾਂ ਦੀ ਪ੍ਰਤੀਨਿਧੀ ਸੰਸਥਾ ‘ਸਿੱਖ ਕੌਂਸਲ’ ਨੇ ਇਸ ਸਿੱਖ ਮੁਲਾਜ਼ਮ ਵੱਲੋਂ ਮਾਮਲੇ ਵਿਚ ਦਖਲ ਦਿੱਤਾ ਅਤੇ ਫਿਰ ਕੰਪਨੀ ਦੇ ਪ੍ਰਬੰਧਕਾਂ ਦੇ ਸਾਹਮਣੇ ਸਿੱਖਾਂ ਦੀ ਧਾਰਮਿਕ ਆਸਥਾ ਦੇ ਵਿਸ਼ੇ ਵਿਚ ਜਾਣਕਾਰੀ ਪੇਸ਼ ਕੀਤੀ ਗਈ।

ਇਸ ਤੋਂ ਬਾਅਦ ਕੰਪਨੀ ਨੇ ਸਿੱਖ ਮੁਲਾਜ਼ਮ ਨੂੰ ਕੰਮ ‘ਤੇ ਕਿਰਪਾਨ ਧਾਰਨ ਦੀ ਆਗਿਆ ਦੇ ਦਿੱਤੀ। ਸਿੱਖ ਕੌਂਸਲ ਦੇ ਸਕੱਤਰ ਜਗਤਾਰ ਸਿੰਘ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਬਹੁਰਾਸ਼ਟਰੀ ਸੰਗਠਨਾਂ ਵਿਚ ਅੱਜ ਵੀ ਇਸ ਤਰਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਨਾਂ ਕਿਹਾ ਕਿ ਫਿਲਹਾਲ ਉਹ ਖੁਸ਼ ਹਨ ਕਿ ਜ਼ਿਆਦਾਤਰ ਸੰਗਠਨਾਂ ਵਿਚ ਸਿੱਖ ਆਪਣੀ ਧਾਰਮਿਕ ਆਸਥਾ ਦਾ ਪਾਲਣ ਪੂਰੀ ਆਜ਼ਾਦੀ ਨਾਲ ਕਰ ਸਕਦੇ ਹਨ ਅਤੇ ਇਸ ਸਿੱਖ ਨੂੰ ਵੀ ਅਜਿਹਾ ਕਰਨ ਦੀ ਆਗਿਆ ਮਿਲ ਗਈ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp