Ad-Time-For-Vacation.png

ਹੁਣ ਸਿੱਖ ਖਿਡਾਰੀ ਪਟਕੇ ਬੰਨ੍ਹ ਕੇ ਖੇਡ ਸਕਣਗੇ ਬਾਸਕਟਬਾਲ

ਸਿੱਖ ਭਾਈਚਾਰੇ ਨੇ ਪਾਬੰਦੀ ਹਟਾਉਣ ਦਾ ਕੀਤਾ ਸਵਾਗਤ

ਵਾਸ਼ਿੰਗਟਨ, : ਇੰਟਰਨੈਸ਼ਨਲ ਬਾਸਕਟਬਾਲ ਫੈਡਰੇਸ਼ਨ (ਫੀਬਾ) ਵਲੋਂ ਦਸਤਾਰ ਤੇ ਹਿਜਾਬ ਪਾ ਕੇ ਖੇਡਣ ਤੋਂ ਪਾਬੰਦੀ ਹਟਾ ਲਏ ਜਾਣ ਦੀ ਅਮਰੀਕਾ ਦੇ ਚੋਟੀ ਦੇ ਐਮਪੀਜ਼ ਤੇ ਅਮਰੀਕਾ ਰਹਿੰਦੇ ਸਿੱਖ ਭਾਈਚਾਰੇ ਨੇ ਸ਼ਲਾਘਾ ਕੀਤੀ ਹੈ। ਪਾਬੰਦੀ ਹਟਾਉਣ ਦਾ ਐਲਾਨ ਕਰਦਿਆਂ ਇੰਟਰਨੈਸ਼ਨਲ ਬਾਸਕਿਟਬਾਲ ਫੈਡਰੇਸ਼ਨ (ਫੀਬਾ) ਨੇ ਕਿਹਾ ਕਿ ਇਸ ਫੈਸਲੇ ਨਾਲ ਸਿੱਖ ਖਿਡਾਰੀਆਂ ਤੇ ਹੋਰ ਧਾਰਮਿਕ ਗਰੁੱਪਾਂ ਨੂੰ ਬਾਸਕਟਬਾਲ ਮੁਕਾਬਲਿਆਂ ਵਿਚ ਹਿੱਸਾ ਲੈਣ ਦਾ ਮੌਕਾ ਮਿਲੇਗਾ ਜਿਨ੍ਹਾਂ ਨੂੰ ਧਾਰਮਿਕ ਚਿੰਨ੍ਹਾਂ ਕਾਰਨ ਖੇਡਣ ਤੋਂ ਮਨ੍ਹਾਂ ਕੀਤਾ ਗਿਆ ਸੀ। ਇਸ ਸਬੰਧੀ ਅਮੀ ਬੇਰਾ ਤੇ ਜੋ ਕਰਾਊਲੇ ਨੇ ਸਾਂਝੇ ਬਿਆਨ ਵਿਚ ਇਸ ਦਾ ਸੁਆਗਤ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ ਸਿੱਖ ਤੇ ਹੋਰ ਧਾਰਮਿਕ ਭਾਈਚਾਰਿਆਂ ਦੇ ਲੋਕਾਂ ਨੂੰ ਖੇਡਾਂ ਵਿਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਇਸ ਫੈਸਲੇ ਤੋਂ ਦੋ ਦਿਨ ਪਹਿਲਾਂ ਦੋ ਚੋਟੀ ਦੇ ਡੈਮੋਕਰੇਟ ਐਮਪੀਜ਼ ਨੇ ਫੀਬਾ ਤੋਂ ਮੰਗ ਕੀਤੀ ਸੀ ਕਿ ਇਸ ਵਿਤਕਰੇ ਵਾਲੇ ਫੈਸਲੇ ਨੂੰ ਬਦਲਿਆ ਜਾਵੇ ਜੋ ਧਾਰਮਿਕ ਚਿੰਨ੍ਹਾਂ ਕਾਰਨ ਖਿਡਾਰੀਆਂ ਨੂੰ ਖੇਡਾਂ ਵਿਚ ਹਿੱਸਾ ਲੈਣ ਤੋਂ ਰੋਕਦਾ ਹੈ। ਸਿੱਖ ਤੇ ਹੋਰ ਧਾਰਮਿਕ ਭਾਈਚਾਰਿਆਂ ਨੂੰ ਫੀਬਾ ਤੋਂ ਇਹ ਫੈਸਲਾ ਬਦਲਵਾਉਣ ਲਈ ਕਾਫੀ ਜੱਦੋ ਜਹਿਦ ਕਰਨੀ ਪਈ ਹੈ। ਇਸ ਫ਼ੈਸਲੇ ਨਾਲ ਸਿੱਖ, ਯਹੂਦੀ, ਮੁਸਲਿਮ ਤੇ ਹੋਰ ਭਾਈਚਾਰਿਆਂ ਨੂੰ ਫਾਇਦਾ ਹੋਵੇਗਾ। ਇਹ ਨਵਾਂ ਫ਼ੈਸਲਾ ਅਕਤੂਬਰ 2017 ਤੋਂ ਲਾਗੂ ਹੋਵੇਗਾ। ਇਸ ਬਾਰੇ ਪਹਿਲੇ ਦਸਤਾਰਧਾਰੀ ਸਿੱਖ ਦਰਸ਼ਪ੍ਰੀਤ ਸਿੰਘ ਨੇ ਕਿਹਾ ਕਿ ਇਹ ਫ਼ੈਸਲਾ ਸ਼ਲਾਘਾਯੋਗ ਹੈ ਤੇ ਇਸ ਨਾਲ ਹੁਣ ਸਾਰੇ ਧਰਮਾਂ ਦੇ ਖਿਡਾਰੀ ਬਾਸਕਟਬਾਲ ਖੇਡ ਵਿਚ ਹਿੱਸਾ ਲੈ ਸਕਣਗੇ। ਅਮਰੀਕਾ ਵਿਚ ਸਿੱਖ ਕੁਲੀਸ਼ਨ ਦੇ ਸੀਨੀਅਰ ਮੈਂਬਰ ਸਿਮਰਨਜੀਤ ਸਿੰਘ ਨੇ ਫੀਬਾ ਦੇ ਇਸ ਫ਼ੈਸਲੇ ਦਾ ਸੁਆਗਤ ਕੀਤਾ ਹੈ। ਇਕ ਵੱਖਰੇ ਬਿਆਨ ਵਿਚ ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਨੇ ਫੀਬਾ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹਅਮਨ ਕਾਹਲੋਂ ਬਣੀ ਜਰਮਨੀ ‘ਚ ਸਟੇਟ ਕਰਾਟੇ ਚੈਂਪੀਅਨ

ਫਰੈਂਕਫਰਟ, (ਸੰਦੀਪ ਕੌਰ ਮਿਆਣੀ)- ਜਰਮਨੀ ਦੇ ਸ਼ਹਿਰ ਬਾਇਰਗਸ਼ ਗਲਾਡਬਾਗ ਵਿਖੇ ਕਰਾਟਿਆਂ ਦੀ ਸਟੇਟ ਚੈਂਪੀਅਨਸ਼ਿਪ ਕਰਵਾਈ ਗਈ¢ ਜਰਮਨੀ ਦੇ ਸੂਬੇ ਨੌਰਥਰਾਈਨ ਵੈਸਟਫਾਲਨ ਦੀ ਸਟੇਟ ਚੈਂਪੀਅਨਸ਼ਿਪ ਲਈ ਕੁਆਲੀਫਾਈ ਹੋ ਕੇ ਆਈਆਂ 9 ਹੋਰਨਾਂ ਖਿਡਾਰਨਾਂ ਨੇ ਚੋਟੀ ਦੀ ਨਾਮਵਰ ਖਿਡਾਰਨ ਅਮਨ ਕਾਹਲੋਂ ਨਾਲ ਮੁਕਾਬਲਾ ਕਰਨ ਤੋਂ ਨਾਂਹ ਕਰ ਦਿੱਤੀ ਤੇ ਅਮਨ ਕਾਹਲੋਂ ਬਿਨ੍ਹਾਂ ਮੁਕਾਬਲਾ ਕਰੇ ਸਟੇਟ ਚੈਂਪੀਅਨ ਚੁਣੀ ਗਈ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.