Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Latest News

ਹਿੰਦੂ ਧਰਮ ਦੀ ਆਲੋਚਨਾ ਕਾਰਨ ਕੀਤਾ ਸੀ ਗੌਰੀ ਲੰਕੇਸ਼ ਦਾ ਕਤਲ

By Admin Published 3 min read

ਬੰਗਲੁਰੂ :-ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੇ ਮਾਮਲੇ ‘ਚ ਫੋਰੈਂਸਿਕ ਲੈਬ ਦੀ ਰਿਪੋਰਟ ‘ਚ ਅਹਿਮ ਖੁਲਾਸਾ ਹੋਇਆ ਹੈ। ਇਸ ਰਿਪੋਰਟ ਅਨੁਸਾਰ ਗੌਰੀ ਲੰਕੇਸ਼ ਦੇ ਕਤਲ ‘ਚ ਉਸੇ ਹਥਿਆਰ ਦੀ ਵਰਤੋਂ ਕੀਤੀ ਗਈ, ਜਿਸ ਨਾਲ ਕਰਨਾਟਕ ਦੇ ਹੀ ਪ੍ਰਸਿੱਧ ਤਰਕਵਾਦੀ ਅਤੇ ਲੇਖਕ ਐੱਮ ਐੱਮ ਕਲਬੁਰਗੀ ਦਾ ਕਤਲ ਕੀਤਾ ਗਿਆ ਸੀ। ਗੌਰੀ ਲੰਕੇਸ਼ ਕਤਲ ਕਾਂਡ ‘ਚ ਗ੍ਰਿਫ਼ਤਾਰ ਮੁੱਖ ਦੋਸ਼ੀ ਟੀ ਨਵੀਨ ਕੁਮਾਰ ਖ਼ਿਲਾਫ਼ ਦਾਖ਼ਲ ਚਾਰਜਸ਼ੀਟ ਨਾਲ ਲਾਈ ਗਈ ਫੋਰੈਂਸਿਕ ਲੈਬ ਰਿਪੋਰਟ ‘ਚ ਇਹ ਖੁਲਾਸਾ ਹੋਇਆ ਹੈ। ਰਿਪੋਰਟ ਅਨੁਸਾਰ ਗੌਰੀ ਲੰਕੇਸ਼ ਅਤੇ ਐੱਮ ਐੱਮ ਕੁਲਬੁਰਗੀ ਦੇ ਕਤਲ ‘ਚ 7.65 ਐੱਮ ਐੱਮ ਦੇ ਦੇਸੀ ਪਿਸਤੌਲ ਦੀ ਵਰਤੋਂ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਕਰਨਾਟਕ ਸਪੈਸ਼ਲ ਜਾਂਚ ਟੀਮ (ਸਿੱਟ) ਨੇ 21 ਮਈ ਨੂੰ ਦਾਵਨਗਿਰੀ ਜ਼ਿਲ੍ਹੇ ਤੋਂ ਇੱਕ ਦੋਸ਼ੀ ਅਮੋਲ ਕਾਲੇ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ‘ਤੇ ਕਲਬੁਰਗੀ ਦੇ ਕਤਲ ‘ਚ ਸ਼ਾਮਲ ਹੋਣ ਦਾ ਵੀ ਦੋਸ਼ ਹੈ। ਕਲਬੁਰਗੀ ਦੇ ਕਤਲ ਦੀ ਜਾਂਚ ਕਰ ਰਹੀ ਐੱਸ ਆਈ ਟੀ ਦਾ ਕਹਿਣਾ ਹੈ ਕਿ ਕਲਬੁਰਗੀ ਦਾ ਦਰਵਾਜ਼ਾ ਖੜਕਾਉਣ ਵਾਲੇ ਦੋ ਦੋਸ਼ੀਆਂ ‘ਚ ਅਮੋਲ ਕਾਲੇ ਵੀ ਸ਼ਾਮਲ ਸੀ।
ਇਸ ਤੋਂ ਪਹਿਲਾਂ ਉਸ ਨੇ ਮੁੱਖ ਦੋਸ਼ੀ ਨਵੀਨ ਕੁਮਾਰ ਦਾ ਬਿਆਨ ਦਰਜ ਕੀਤਾ। ਨਵੀਨ ਕੁਮਾਰ ਦੀ ਪਤਨੀ ਦਾ ਬਿਆਨ ਵੀ ਲਿਆ ਗਿਆ। ਉਸ ਦੀ ਪਤਨੀ ਨੇ ਮੰਨਿਆ ਕਿ ਨਵੀਨ ਕੁਮਾਰ ਹਿੰਦੂਵਾਦੀ ਜਥੇਬੰਦੀ ਸਨਾਤਨ ਸੰਸਥਾ ਨਾਲ ਜੁੜਿਆ ਰਿਹਾ ਹੈ ਅਤੇ ਉਸ ਨੂੰ ਸਨਾਤਨ ਸੰਸਥਾ ਦੇ ਪ੍ਰੋਗਰਾਮਾਂ ਵਿੱਚ ਲੈ ਕੇ ਜਾਂਦਾ ਸੀ। ਨਵੀਨ ਦੀ ਪਤਨੀ ਨੇ ਆਪਣੇ ਬਿਆਨ ‘ਚ ਕਿਹਾ ਕਿ ਗੌਰੀ ਲੰਕੇਸ਼ ਦੇ ਕਤਲ ਤੋਂ ਇੱਕ ਦਿਨ ਪਹਿਲਾਂ ਅਚਾਨਕ ਉਹ ਘਰ ਆਇਆ ਅਤੇ ਉਸ ਨੂੰ ਮੰਗਲੁਰੂ ਦੇ ਸਨਾਤਨ ਆਸ਼ਰਮ ਵਿੱਚ ਲੈ ਕੇ ਚਲਾ ਗਿਆ।
ਜ਼ਿਕਰਯੋਗ ਹੈ ਕਿ ਗੌਰੀ ਲੰਕੇਸ਼ ਕਤਲ ਕੇਸ ‘ਚ ਕਰਨਾਟਕ ਪੁਲਸ ਨੇ 20 ਮਈ ਨੂੰ ਚਾਰਜਸ਼ੀਟ ਦਾਖ਼ਲ ਕੀਤੀ ਸੀ, ਜਿਸ ‘ਚ ਪੁਲਸ ਵੀ ਇਸ ਨਤੀਜੇ ‘ਤੇ ਪਹੁੰਚੀ ਹੈ। ਹਿੰਦੂ ਧਰਮ ਦੀ ਆਲੋਚਨਾ ਦੇ ਚਲਦਿਆਂ ਹੀ ਗੌਰੀ ਲੰਕੇਸ਼ ਦਾ ਕਤਲ ਕੀਤਾ ਗਿਆ ਸੀ। ਚਾਰਜਸ਼ੀਟ ‘ਚ ਨਵੀਨ ਕੁਮਾਰ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਹੈ। ਉਸ ਦੇ ਨਾਲ ਹੀ ਪ੍ਰਵੀਨ ਕੁਮਾਰ ਨੂੰ ਦੋਸ਼ੀ ਬਣਾਇਆ ਗਿਆ ਹੈ, ਜੋ ਫਿਲਹਾਲ ਫਰਾਰ ਹੈ। ਕਰੀਬ ਪੰਜ ਸੌ ਸਫ਼ਿਆਂ ਦੀ ਇਸ ਚਾਰਜਸ਼ੀਟ ‘ਚ 100 ਵਿਅਕਤੀਆਂ ਦੇ ਨਾਂਅ ਬਤੌਰ ਗਵਾਹ ਦਰਜ ਹਨ। ਭਾਵੇਂ ਕਿ 600 ਸਫ਼ਿਆਂ ਦੀ ਇਸ ਚਾਰਜਸ਼ੀਟ ਦੇ 110 ਸਫ਼ੇ ਜਨਤਕ ਨਹੀਂ ਕੀਤੇ ਗਏ। ਜਾਣਕਾਰੀ ਅਨੁਸਾਰ ਗੌਰੀ ਲੰਕੇਸ਼ ਦੇ ਕਤਲ ਦੇ ਕਾਰਨਾਂ ਅਤੇ ਸਾਜ਼ਿਸ਼ ਦੀ ਜਾਣਕਾਰੀ ਇਨ੍ਹਾਂ ਇਸ 110 ਸਫ਼ਿਆਂ ਦੇ ਵਿੱਚ ਹੈ। ਇਸ ਤੋਂ ਇਲਾਵਾ ਮੁੱਖ ਦੋਸ਼ੀ ਨਵੀਨ ਕੁਮਾਰ ਦੇ ਬਿਆਨ ਨੂੰ ਵੀ ਜਨਤਕ ਨਹੀਂ ਕੀਤਾ ਗਿਆ। ਜਾਣਕਾਰੀ ਅਨੁਸਾਰ ਚਾਰਜਸ਼ੀਟ ਦੇ ਇਨ੍ਹਾਂ ਜਨਤਕ ਨਾ ਕੀਤੇ ਗਏ ਸਫ਼ਿਆਂ ਵਿੱਚ ਕਿਹਾ ਗਿਆ ਹੈ ਕਿ ਦੋਸ਼ੀ ਗੌਰੀ ਲੰਕੇਸ਼ ਵੱਲੋਂ ਪ੍ਰਕਾਸ਼ਤ ਹਫ਼ਤਾਵਾਰੀ ਅਖ਼ਬਾਰ ‘ਟੈਬਾਲਾਈਡ’ ‘ਚ ਹਿੰਦੂ ਧਰਮ ਦੀ ਤਿੱਖੀ ਆਲੋਚਨਾ ਕਰਨ, ਹਿੰਦੂ ਦੇਵੀ-ਦੇਵਤਿਆਂ ਅਤੇ ਹਿੰਦੂ ਧਰਮ ਦੀ ਬੁਰਾਈ ਕੀਤੇ ਜਾਣ ਤੋਂ ਨਾਰਾਜ਼ ਸਨ। ਚਾਰਜਸ਼ੀਟ ‘ਚ ਜੋ ਸਭ ਤੋਂ ਅਹਿਮ ਖੁਲਾਸਾ ਹੋਇਆ ਹੈ, ਉਹ ਇਹ ਹੈ ਕਿ ਨਵੀਨ ਕੁਮਾਰ ਗੋਰੀ ਲੰਕੇਸ਼ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ ਅਤੇ ਪੂਰੀ ਸਾਜਿਸ਼ ਬੰਗਲੁਰੂ ਦੇ ਵਿਜੈ ਨਗਰ ਸਥਿਤ ਬੀ ਬੀ ਐੱਮ ਪੀ ਪਾਰਕ ਵਿੱਚ ਬੈਠ ਕੇ ਰਚੀ ਗਈ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Latest News →
Share on WhatsApp