ਸੌਦਾ ਸਾਧ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਮੁੱਖ ਦੋਸ਼ੀ, ਚਾਰ ਸਾਥੀਆਂ ਸਮੇਤ ਪੁਲਿਸ ਨੇ ਕੀਤਾ ਕਾਬੂ

ਕੋਟਕਪੂਰਾ, (ਗੁਰਪ੍ਰੀਤ ਸਿੰਘ ਔਲਖ/ਜਗਦੀਸ਼ ਬਾਂਬਾ): ਬਰਗਾੜੀ ਦੀ ਦਾਣਾ ਮੰਡੀ ਵਿਖੇ ਸ਼ੁਰੂ ਕੀਤੇ ਗਏ ਇਨਸਾਫ ਮੋਰਚੇ ਜਿਸ ਦੀ ਅਗਵਾਈ ਸਰਬੱਤ ਖਾਲਸਾ ਵੱਲੋਂ ਐਲਾਨੇ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਵੱਲੋਂ 1 ਜੂਨ ਤੋਂ ਲੈਕੇ ਨੋਵੇਂ ਦਿਨ ਵਿੱਚ ਸੰਘਰਸ਼ ਪਹੁੰਚ ਚੁੱਕਾ ਹੈ ਤਾਂ ਉਸ ਸਮੇਂ ਬੂਰ ਪੈਣਾ ਸ਼ੁਰੂ ਹੋਇਆ ਜਦੋਂ ਕੋਟਕਪੂਰਾ ਤੋਂ ਬਲਾਤਕਾਰੀ ਸੌਦਾ ਸਾਧ ਦੇ ਚੇਲੇ ਮਹਿੰਦਰਪਾਲ ਬਿੱਟੂ ਇੰਸਾਂ, ਉਸ ਦਾ ਭਰਾ ਸੁਰਿੰਦਰਪਾਲ ਇੰਸਾਂ ਸਮੇਤ ਸੁਖਜਿੰਦਰ ਸਿੰਘ ਸੰਨੀ ਪੁੱਤਰ ਹਰਜੀਤ ਸਿੰਘ ਸੁਖਵਿੰਦਰ ਸਿੰਘ ਪੁੱਤਰ ਹਰਜੀਤ ਸਿੰਘ (ਕੋਟਕਪੂਰਾ ਵਾਸੀ) ਅਤੇ ਇਨ੍ਹਾਂ ਦਾ ਨਜ਼ਦੀਕੀ ਜੱਗੀ ਮਾਨਸਾ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਜਿਸ ਤੋਂ ਪੰਜਾਬ ਪੁਲਿਸ ਨੂੰ ਕਈ ਦਾਗ ਧੌਣ ਦੀ ਆਸ ਬੱਝੀ ਹੈ । ਕਰੀਬ ਤਿੰਨ ਵਰਿਆ ਮਗਰੋ ਪੰਜਾਬ ਪੁਲਿਸ ਦੇ ਹੱਥ ਇੱਕ ਅਹਿਮ ਕੜੀ ਨੂੰ ਹੱਥ ਪਿਆ ਹੈ ਜੋ ਕਿ ਖਾਸ ਖੁਲਾਸੇ ਹੋਣ ਦੀ ਆਸ ਹੈ । ਪੰਜਾਬ ਪੁਲਿਸ ਵੱਲੋਂ ਵੱਖ ਵੱਖ ਟੀਮਾਂ ਬਣਾਕੇ ਅਲੱਗ ਅਲੱਗ ਥਾਵਾਂ ਤੇ ਗੁਪਤ ਤਰੀਕਿਆਂ ਨਾਲ ਦੋਸ਼ੀਆਂ ਦੀ ਪੈੜ ਨੱਪੀ ਜਾ ਰਹੀ ਸੀ । ਪੁਲਿਸ ਦੀ ਟੀਮ ਨੇ 7 ਜੂਨ ਦੀ ਦੁਪਿਹਰ ਦੇ ਕਰੀਬ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਤੋਂ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦਾ ਇੱਕ ਆਗੂ ਮਹਿੰਦਰਪਾਲ ਇੰਸਾਂ ਜੋ ਕੋਟਕਪੂਰਾ ਦਾ ਵਸਨੀਕ ਹੈ ਨੂੰ ਗ੍ਰਿਫਤਾਰ ਕਰ ਲਿਆ ਹੈ ।
ਇਸ ਉਪਰੰਤ 8 ਜੂਨ ਦੀ ਰਾਤ ਨੂੰ ਸੁਰਿੰਦਰਪਾਲ ਇੰਸਾਂ, ਸੁਖਜਿੰਦਰ ਸਿੰਘ ਸੰਨੀ ਪੁੱਤਰ ਹਰਜੀਤ ਸਿੰਘ, ਸੁਖਵਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਅਤੇ ਜੱਗੀ ਮਾਨਸਾ ਨੂੰ ਗ੍ਰਿਫਤਾਰ ਕਰਕੇ ਮੁੱਢਲੀ ਪੁੱਛਗਿੱਛ ਲਈ ਅਗਲੀ ਪੜਤਾਲ ਲਈ ਲੈ ਗਈ ਹੈ । ਜਦ ਪੱਤਰਕਾਰਾਂ ਦੀ ਟੀਮ ਨੇ ਇਨ੍ਹਾਂ ਪ੍ਰੇਮੀਆਂ ਦੇ ਘਰ ਗੱਲਬਾਤ ਕਰਨ ਪਹੁੰਚੀ ਤਾਂ ਸੁਖਜਿੰਦਰ ਸਿੰਘ ਸੰਨੀ ਦੀ ਮਾਤਾ ਨੂੰ ਪੁੱਛਿਆ ਤਾਂ ਦੱਸਿਆ ਕਿ ਉਹ ਅਤੇ ਉਸਦਾ ਪਰਿਵਾਰ ਪਿਛਲੇ 20-25 ਸਾਲਾਂ ਤੋਂ ਡੇਰੇ ਨਾਲ ਜੁੜੇ ਹੋਏ ਹਨ । ਜੋ ਕਿ ਸੀ.ਬੀ.ਆਈ ਦੀ ਅਦਾਲਤ ਵੱਲੋਂ ਡੇਰਾ ਸੌਦਾ ਸਾਧ ਨੂੰ ਬਲਾਤਕਾਰੀ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਤਾਂ ਸੂਤਰਾਂ ਅਨੁਸਾਰ ਪਤਾ ਲੱਗਾ ਕਿ ਸੁਖਜਿੰਦਰ ਸਿੰਘ ਸੰਨੀ ਉਸ ਰੋਸ ਵਜੋਂ ਸੰਨੀ ਨੇ ਪਟਰੋਲ ਬੰਬ ਬੋਤਲਾਂ ਬਿਜਲੀਘਰ ਗਰਿੱਡਾਂ ਤੇ ਸੁੱਟੀਆਂ ਸਨ । ਜਦ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਪਾਸੋਂ ਪੱਖ ਲੈਣਾ ਚਾਹਿਆ ਤਾਂ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਵੱਲੋਂ ਫੜੇ ਗਏ ਦੋਸ਼ੀਆਂ ਸਬੰਧੀ ਕੋਈ ਜਾਣਕਾਰੀ ਨਹੀਂ ਹੈ । ਇਸ ਉਪਰੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਚਾਹੇ ਦੋਸ਼ੀ ਡੇਰਾ ਸਿਰਸਾ ਨਾਲ ਸਬੰਧਤ ਹੋਣ ਭਾਵੇਂ ਆਮ ਲੋਕ ਹੋਣ ਸਾਨੂੰ ਤਾਂ ਸਿਰਫ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਕੌਮ ਦੇ ਸਾਹਮਣੇ ਲਿਆਂਦਾ ਜਾਵੇ। ਜ਼ਿਕਰਯੋਗ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਕਦੋਂ ਕਰੜੀ ਤੋਂ ਕਰੜੀ ਸਜ਼ਾ ਮਿਲੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ

ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.