Skip to content
Saturday, November 21, 2026 2°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਹਿੰਦੂਵਾਦੀ ਜਥੇਬੰਦੀ ਏ.ਬੀ.ਵੀ.ਪੀ. ਵਲੋਂ ਅਲੀਗੜ੍ਹ ‘ਚ ਪ੍ਰਸ਼ਾਂਤ ਭੂਸ਼ਨ ਦੇ ਪ੍ਰੋਗਰਾਮ ‘ਚ ਹੰਗਾਮਾ

By Admin Published 2 min read

ਅਲੀਗੜ੍ਹ: ਅਲੀਗੜ੍ਹ ਦੇ ਇਕ ਕਾਲਜ ਦੇ ਆਡੀਟੋਰੀਅਮ ਵਿੱਚ ਵਕੀਲ ਪ੍ਰਸ਼ਾਂਤ ਭੂਸ਼ਨ ਦੇ ਪ੍ਰੋਗਰਾਮ ਦੌਰਾਨ ਏਬੀਵੀਪੀ ਵਰਕਰਾਂ ਨੇ ਹੰਗਾਮਾ ਕਰ ਕੀਤਾ।

ਅਲੀਗੜ੍ਹ ਦੇ ਧਰਮ ਸਮਾਜ ਡਿਗਰੀ ਕਾਲਜ ਵਿੱਚ ਸ਼ਨੀਵਾਰ ਨੂੰ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਦੇ ਕਾਰਕੁਨਾਂ ਨੇ ਭੂਸ਼ਣ ਦਾ ਇਸ ਗੱਲੋਂ ਵਿਰੋਧ ਕੀਤਾ ਕਿ ਉਨ੍ਹਾਂ ਨਰਿੰਦਰ ਮੋਦੀ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਲਾਏ। ਏਬੀਵੀਪੀ ਕਾਰਕੁਨਾਂ ਨੇ ਇਸ ਸੈਮੀਨਾਰ ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐਮਯੂ) ਵਿਦਿਆਰਥੀ ਯੂਨੀਅਨ ਪ੍ਰਧਾਨ ਫੈਜ਼-ਉਲ ਹਸਨ ਦੀ ਮੌਜੂਦਗੀ ਉਤੇ ਵੀ ਇਤਰਾਜ਼ ਜ਼ਾਹਰ ਕੀਤਾ। ਪ੍ਰੋਗਰਾਮ ‘ਚ ਵਿਘਨ ਪੈਣ ਤੋਂ ਬਚਾਉਣ ਲਈ ਫੈਜ਼-ਉਲ ਹਸਨ ਖੁਦ ਹੀ ਆਡੀਟੋਰੀਅਮ ਤੋਂ ਬਾਹਰ ਚਲਾ ਗਿਆ।

ਪ੍ਰਬੰਧਕਾਂ ਅਤੇ ਏਬੀਵੀਪੀ ਦੋਵਾਂ ਨੇ ਗਾਂਧੀ ਪਾਰਕ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਐਸਪੀ (ਸਿਟੀ) ਅਤੁਲ ਸ੍ਰੀਵਾਸਤਵ ਨੇ ਦੱਸਿਆ ਕਿ ਪੂਰੀ ਪੜਤਾਲ ਮਗਰੋਂ ਕੇਸ ਦਰਜ ਕੀਤਾ ਗਿਆ ਹੈ। ‘ਭ੍ਰਿਸ਼ਟਾਚਾਰ ਮੁਕਤ ਭਾਰਤ ਅਤੇ ਅਮਨ’ ਦੇ ਵਿਸ਼ੇ ਉਤੇ ਇਸ ਸੈਮੀਨਾਰ ਦਾ ਪ੍ਰਬੰਧ ‘ਉੱਤਰ ਪ੍ਰਦੇਸ਼ ਸਵਰਾਜ ਅਭਿਆਨ’ ਨੇ ਕੀਤਾ ਸੀ। ਏਬੀਵੀਪੀ ਆਗੂ ਅਮਿਤ ਗੋਸਵਾਮੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਕਾਲਜ ਵਿੱਚ ਫੈਜ਼-ਉਲ ਹਸਨ ਦੀ ਮੌਜੂਦਗੀ ਦਾ ਵਿਰੋਧ ਕਰ ਰਹੇ ਸਨ ਕਿਉਂਕਿ ਉਹ ਜੇਐਨਯੂ ਵਿਦਿਆਰਥੀ ਆਗੂ ਘਨ੍ਹਈਆ ਕੁਮਾਰ ਦੇ “ਦੇਸ਼ ਵਿਰੋਧੀ ਸਟੈਂਡ” ਦਾ ਹਮਾਇਤੀ ਹੈ। ਗੋਸਵਾਮੀ ਨੇ ਕਿਹਾ ਕਿ ਅਹਿਮ ਮਸਲਿਆਂ ਉਤੇ ‘ਦੇਸ਼ ਵਿਰੋਧੀ ਸਟੈਂਡ’ ਰੱਖਣ ਵਾਲੇ ਭੂਸ਼ਣ ਵਰਗੇ ਬੰਦਿਆਂ ਦਾ ਸਵਾਗਤ ਨਹੀਂ ਕੀਤਾ ਜਾ ਸਕਦਾ।ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੈਜ਼-ਉਲ ਹਸਨ ਨੇ ਕਿਹਾ ਕਿ ਉਹ ਸੈਮੀਨਾਰ ਵਿੱਚ ਹਿੱਸਾ ਲੈਣ ਗਿਆ ਸੀ ਕਿਉਂਕਿ ਸੰਵਾਦ ਸਮੇਂ ਦੀ ਲੋੜ ਹੈ। ਇਸ ਦੌਰਾਨ ਪੁਲਿਸ ਪ੍ਰਸ਼ਾਂਤ ਭੂਸ਼ਣ ਨੂੰ ਪ੍ਰੋਗਰਾਮ ਤੋਂ ਬਾਹਰ ਲੈ ਗਈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →

ਅਮਰੀਕਾ ਤੋਂ ਰਾਹੁਲ ਗਾਂਧੀ ਦਾ ਭਾਰਤੀ ਲੋਕਤੰਤਰ ‘ਤੇ ਬਿਆਨ: ਚੋਣ ਪ੍ਰਣਾਲੀ ਵਿੱਚ ਖਾਮੀਆਂ ਦੇ ਦਾਅਵੇ ‘ਤੇ ਨਵੀਂ ਸਿਆਸੀ ਚਰਚਾ ਅਮਰੀਕਾ ਦੇ ਸ਼ਿਕਾਗੋ ਯੂਨੀਵਰਸਿਟੀ ਵਿੱਚ ਰਾਹੁਲ ਗਾਂਧੀ ਨੇ ਭਾਰਤੀ ਲੋਕਤੰਤਰ ਨੂੰ ਪਵਿੱਤਰ ਦੱਸਦਿਆਂ ਚੋਣ ਪ੍ਰਣਾਲੀ ਵਿੱਚ ਗੰਭੀਰ ਖਾਮੀਆਂ ਦੇ ਦੋਸ਼ ਲਾਏ ਹਨ। ਉਨ੍ਹਾਂ ਆਖਿਆ ਕਿ ਕਾਂਗਰਸ ਚੋਣਾਂ ਦਾ ਬਾਈਕਾਟ ਨਹੀਂ ਕਰੇਗੀ, ਸਗੋਂ ਚੋਣ ਮੈਦਾਨ ਵਿੱਚ ਰਹਿੰਦਿਆਂ ਕਥਿਤ ਖਾਮੀਆਂ ਨੂੰ ਲੋਕਾਂ ਸਾਹਮਣੇ ਲਿਆਉਂਦੀ ਰਹੇਗੀ।

November 19, 2026
Share on WhatsApp