Ad-Time-For-Vacation.png

ਹਿਲੇਰੀ ਨੂੰ ਡੱਕ ਸਕਦੇ ਹਨ ਅਸਲੇ ਦੇ ਸ਼ੌਂਕੀ: ਟਰੰਪ

ਵਿਵਾਦ ਵਾਲੀ ਟਿੱਪਣੀ ਕਾਰਨ ਰਿਪਬਲਿਕਨ ਉਮੀਦਵਾਰ ਦੀ ਆਲੋਚਨਾ

ਵਾਸ਼ਿੰਗਟਨ, ;-ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਡੋਨਲਡ ਟਰੰਪ ਨੇ ਕਿਹਾ ਹੈ ਕਿ ਬੰਦੂਕ ਦੇ ਹੱਕਾਂ ਵਾਲੇ ਕਾਰਕੁਨ ਹਿਲੇਰੀ ਕਲਿੰਟਨ ਨੂੰ ਚੋਣ ਜਿੱਤਣ ਅਤੇ ਸੁਪਰੀਮ ਕੋਰਟ ਦੇ ਨਵੇਂ ਜੱਜਾਂ ਨੂੰ ਚੁਣਨ ਤੋਂ ਰੋਕ ਸਕਦੇ ਹਨ। ਇਸ ਟਿੱਪਣੀ ਦੀ ਸਖ਼ਤ ਆਲੋਚਨਾ ਕਰਦਿਆਂ ਇਸ ਨੂੰ ਡੈਮੋਕ੍ਰੈਟਿਕ ਵਿਰੋਧੀ ਖ਼ਿਲਾਫ਼ ਹਿੰਸਾ ਦੀ ਧਮਕੀ ਵਜੋਂ ਦੇਖਿਆ ਜਾ ਰਿਹਾ ਹੈ।

ਨਾਰਥ ਕੈਰੋਲੀਨਾ ਦੇ ਵਿਲਮਿੰਗਟਨ ਵਿੱਚ ਕੱਲ੍ਹ ਚੋਣ ਰੈਲੀ ਦੌਰਾਨ ਟਰੰਪ ਨੇ ਕਿਹਾ, ‘ਹਿਲੇਰੀ ਦੂਜੀ ਸੋਧ ਨੂੰ ਰੱਦ ਕਰਨਾ ਚਾਹੁੰਦੀ ਹੈ। ਜੇਕਰ ਉਹ ਜੱਜਾਂ ਦੀ ਚੋਣ ਕਰੇਗੀ ਤਾਂ ਤੁਹਾਡੀ ਭੀੜ ਕੁੱਝ ਨਹੀਂ ਕਰ ਸਕੇਗੀ।’ ਦੱਸਣਯੋਗ ਹੈ ਕਿ ਅਮਰੀਕਾ ਦੇ ਸੰਵਿਧਾਨ ਦੀ ਦੂਜੀ ਸੋਧ ਅਸਲਾ ਰੱਖਣ ਦਾ ਹੱਕ ਦਿੰਦੀ ਹੈ। ਹਿਲੇਰੀ ਦੇ ਪ੍ਰਚਾਰ ਮੈਨੇਜਰ ਰੌਬੀ ਮੂਕ ਨੇ ਕਿਹਾ, ‘ਇਹ ਸਪੱਸ਼ਟ ਹੈ ਕਿ ਟਰੰਪ ਜੋ ਕਹਿ ਰਿਹਾ ਹੈ ਉਹ ਖ਼ਤਰਨਾਕ ਹੈ। ਜਿਹੜਾ ਵਿਅਕਤੀ ਅਮਰੀਕਾ ਦਾ ਰਾਸ਼ਟਰਪਤੀ ਬਣਨਾ ਚਾਹੁੰਦਾ ਹੈ, ਉਸ ਨੂੰ ਕਿਸੇ ਵੀ ਹਾਲਤ ਵਿੱਚ ਹਿੰਸਾ ਦੀ ਪੈਰਵੀ ਨਹੀਂ ਕਰਨੀ ਚਾਹੀਦੀ।’

ਆਪਣੀਆਂ ਟਿੱਪਣੀਆਂ ਦਾ ਬਚਾਅ ਕਰਦਿਆਂ ਟਰੰਪ ਨੇ ਕਿਹਾ ਕਿ ਉਸ ਨੇ ਆਪਣੇ ਸਮਰਥਕਾਂ ਨੂੰ ਆਪਣੀ ਵੋਟ ਦੀ ਤਾਕਤ ਨਾਲ ਹਿਲੇਰੀ ਨੂੰ ਜੱਜਾਂ, ਜੋ ਦੂਜੀ ਸੋਧ ਵਾਰੇ ਹੱਕਾਂ ‘ਤੇ ਪਾਬੰਦੀ ਲਗਾ ਸਕਦੇ ਹਨ, ਦੀ ਚੋਣ ਤੋਂ ਡੱਕਣ ਲਈ ਕਿਹਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਦੂਜੀ ਸੋਧ ਲਈ ਸਮਰਥਨ ‘ਬੇਹੱਦ ਤਾਕਤਵਰ ਮੁਹਿੰਮ’ ਹੈ ਅਤੇ ਉਨ੍ਹਾਂ ਨੇ ਆਪਣੀਆਂ ਟਿੱਪਣੀਆਂ ਦੀ ਹੋਰ ਵਿਆਖਿਆ ਨੂੰ ਰੱਦ ਕਰ ਦਿੱਤਾ।

ਹਿਲੇਰੀ ਨਾਲ ਬਹਿਸ ਲਈ ਬਹੁਤ ਉਤਾਵਲਾ ਹਾਂ: ਟਰੰਪ

ਵਾਸ਼ਿੰਗਟਨ: ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੇ ਕਿਹਾ ਕਿ ਉਹ ਆਪਣੀ ਡੈਮੋਕ੍ਰਟਿਕ ਵਿਰੋਧੀ ਹਿਲੇਰੀ ਕਲਿੰਟਨ ਨਾਲ ਬਹਿਸ ਕਰਨ ਲਈ ਬੇਹੱਦ ਉਤਾਵਲਾ ਹੈ ਪਰ ਇਸ ਵਾਸਤੇ ਪਹਿਲਾਂ ਸਤੰਬਰ ਤੇ ਅਕਤੂਬਰ ‘ਚ ਹੋਣ ਵਾਲੀਆਂ ਤਿੰਨ ਬਹਿਸਾਂ ਦੇ ਨਿਯਮ ਤੇ ਸ਼ਰਤਾਂ ਦੇਖਣੀਆਂ ਪੈਣਗੀਆਂ। ‘ਟਾਈਮ ਮੈਗਜ਼ੀਨ’ ਨੂੰ ਟਰੰਪ ਨੇ ਕਿਹਾ, ‘ਮੈਂ ਯਕੀਨੀ ਤੌਰ ‘ਤੇ ਤਿੰਨੋਂ ਬਹਿਸਾਂ ਵਿੱਚ ਸ਼ਾਮਲ ਹੋਣਾ ਚਾਹੁੰਦਾ ਹਾਂ। ਮੈਂ ਬਹਿਸ ਲਈ ਬੇਹੱਦ ਉਤਾਵਲਾ ਹਾਂ। ਪਰ ਮੈਨੂੰ ਸ਼ਰਤਾਂ ਦੇਖਣੀਆਂ ਪੈਣਗੀਆਂ।’ ਇਨ੍ਹਾਂ ਬਹਿਸਾਂ ਨੂੰ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿੱਚ ਬੇਹੱਦ ਅਹਿਮ ਮੰਨਿਆ ਜਾਂਦਾ ਹੈ ਕਿਉਂਕਿ ਅਕਸਰ ਬਹਿਸ ਨਾਲ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋ ਜਾਂਦਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.