ਇਰੋਮ ਸ਼ਰਮੀਲਾ ਨੇ 16 ਸਾਲ ਬਾਅਦ ਸ਼ਹਿਦ ਖਾ ਕੇ ਤੋੜੀ ਭੁੱਖ ਹੜਤਾਲ, ਰੋ ਪਈ

ਇੰਫਾਲ,: ਮਣੀਪੁਰ ਦੀ ‘ਆਇਰਨ ਲੇਡੀ’ ਇਰੋਮ ਸ਼ਰਮੀਲਾ ਨੇ ਕਰੀਬ 16 ਸਾਲ ਤੋਂ ਚਲੀ ਆ ਰਹੀ ਭੁੱਖ ਹੜਤਾਲ ਤੋੜ ਦਿਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਮੁੱਖ ਮੰਤਰੀ ਬਣਨਾ ਚਾਹੁੰਦੀ ਹੈ ਤਾਕਿ ਉਹ ਵਿਵਾਦਗ੍ਰਸਤ ‘ਅਫ਼ਸਪਾ’ ਨੂੰ ਹਟਾ ਸਕੇ।

ਇਹ ਦੁਨੀਆਂ ਵਿਚ ਸੱਭ ਤੋਂ ਲੰਮੇ ਸਮੇਂ ਤਕ ਚੱਲਣ ਵਾਲੀ ਭੁੱਖ ਹੜਤਾਲ ਸੀ। ਇਕ ਸਰਕਾਰੀ ਹਸਪਤਾਲ ਦੇ ਇਕ ਕਮਰੇ ਨੂੰ ਉਸ ਲਈ ਜੇਲ ਵਿਚ ਤਬਦੀਲ ਕੀਤਾ ਹੋਇਆ ਸੀ। ਉਸੇ ਕਮਰੋਂ ਤੋਂ ਬਾਹਰ 44 ਸਾਲਾ ਮਨੁੱਖੀ ਅਧਿਕਾਰ ਕਾਰਕੁਨ ਨੇ ਸ਼ਹਿਦ ਮੂੰਹ ਨੂੰ ਲਾ ਕੇ ਭੁੱਖ ਹੜਤਾਲ ਤੋੜ ਦਿਤੀ। ਇਸ ਦੌਰਾਨ ਉਹ ਭਾਵੁਕ ਹੋ ਗਈ। ਹਥਿਆਰਬੰਦ ਵਿਸ਼ੇਸ਼ ਅਧਿਕਾਰ ਪ੍ਰਾਪਤ ਕਾਨੂੰਨ (ਅਫ਼ਸਪਾ) ਵਿਰੁਧ ਅਪਣੀ ਭੁੱਖ ਹੜਤਾਲ ਦੌਰਾਨ ਉਸ ਦੇ ਨੱਕ ਵਿਚ ਲਾਈ ਇਕ ਟਿਊਬ ਰਾਹੀਂ ਉਸ ਨੂੰ ਜਬਰੀ ਤਰਲ ਭੋਜਨ ਦਿਤਾ ਜਾਂਦਾ ਸੀ ਤਾਕਿ ਉਸ ਨੂੰ ਜਿਊਂਦਾ ਰਖਿਆ ਜਾ ਸਕੇ। ਭੁੱਖ ਹੜਤਾਲ ਤੋੜਨ ਕਾਰਨ ਹੁਣ ਉਸ ਦੀ ਇਹ ਟਿਊਬ ਹਟਾ ਦਿਤੀ ਗਈ ਹੈ।

ਉਸ ਨੇ ਪੱਤਰਕਾਰਾਂ ਨੂੰ ਕਿਹਾ, ”ਮੈਂ ਹਾਂ ਪੱਖੀ ਬਦਲਾਅ ਕਰਨ ਲਈ ਮਣੀਪੁਰ ਦੀ ਮੁੱਖ ਮੰਤਰੀ ਬਣਨਾ ਚਾਹੁੰਦੀ ਹਾਂ। ਜੇਕਰ ਮੈਂ ਮੁੱਖ ਮੰਤਰੀ ਬਣੀ ਤਾਂ ਪਹਿਲੀ ਚੀਜ਼ ਮੈਂ ਇਹ ਕਰਾਂਗੀ ਕਿ ਅਫ਼ਸਪਾ ਹਟਾਉਣ ਦਾ ਕੰਮ ਕਰਾਂਗੀ।” ਸ਼ਰਮੀਲਾ ਨੇ ਕਿਹਾ, ”ਮੈਨੂੰ ਸੱਤਾ ਦੀ ਲੋੜ ਹੈ। ਮਣੀਪੁਰ ਦੀ ਰਾਜਨੀਤੀ ਏਨੀ ਗੰਦੀ ਹੈ ਕਿ ਹਰ ਕੋਈ ਇਸ ਬਾਰੇ ਜਾਣਦਾ ਹੈ। ਪਰ ਲੋਕ ਇਹ ਮਹਿਸੂਸ ਨਹੀਂ ਕਰਦੇ ਕਿ ਇਸ ਗੰਦਗੀ ਵਿਚ ਲੋਕ ਵੀ ਸ਼ਾਮਲ ਹਨ।” ਉਸ ਨੇ ਕਿਹਾ, ”ਮੈਂ ਅਪਣੇ ਨਾਲ 20 ਆਜ਼ਾਦ ਉਮੀਦਵਾਰਾਂ ਨੂੰ ਆਉਣ ਦਾ ਸੱਦਾ ਦੇਣਾ ਚਾਹੁੰਦੀ ਹਾਂ ਅਤੇ ਮੁੱਖ ਮੰਤਰੀ ਇਬੋਬੀ ਨੂੰ ਗੱਦੀ ਤੋਂ ਲਾਹੁਣਾ ਚਾਹੁੰਦੀ ਹਾਂ।” ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਪੁੱਛਣ ‘ਤੇ ਉਸ ਨੇ ਕਿਹਾ, ”ਸ੍ਰੀਮਾਨ ਪ੍ਰਧਾਨ ਮੰਤਰੀ, ਤੁਹਾਨੂੰ ਇਸ ਉਮਰ ਵਿਚ ਅਹਿੰਸਾ ਦੀ ਲੋੜ ਹੈ। ਇਸ ਬੇਰਹਿਮ ਕਾਨੂੰਨ (ਅਫ਼ਸਪਾ) ਬਗ਼ੈਰ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਪ੍ਰਧਾਨ ਮੰਤਰੀ ਮੋਦੀ ਨੂੰ ਗਾਂਧੀ ਜੀ ਦੇ ਅਹਿੰਸਾ ਦੇ ਮਾਰਗ ‘ਤੇ ਚੱਲਣ ਦੀ ਲੋੜ ਹੈ।” ਉਸ ਨੇ ਕਿਹਾ ਕਿ ਉਹ ਕਿਸੇ ਆਸ਼ਰਮ ਵਿਚ ਰਹੇਗੀ ਅਤੇ ਕਿਸੇ ਸੁਰੱਖਿਆ ਦੀ ਲੋੜ ਨਹੀਂ। ਸ਼ਰਮੀਲਾ ਨੇ ਕਿਹਾ, ”ਮੈਂ ਮਣੀਪੁਰ ਦੀ ਦੇਵੀ ਨਹੀਂ ਕਹਾਉਣਾ ਚਾਹੁੰਦੀ। ਮੈਂ ਇਕ ਮਨੁੱਖ ਹਾਂ।”
ਇਸ ਤੋਂ ਪਹਿਲੇ ਦਿਨ ਵਿਚ ਇੰਫਾਲ ਪਛਮੀ ਜ਼ਿਲ੍ਹਾ ਦੇ ਮੁੱਖ ਸੈਸ਼ਨ ਜੱਜ (ਸੀ.ਜੇ.ਐਮ.) ਲਾਮਖਾਨਪਾਊ ਤੋਨਸਿੰਗ ਨੇ ਅਪਣੇ ਆਦੇਸ਼ ਵਿਚ ਕਿਹਾ ਕਿ ਧਾਰਾ 309 (ਆਤਮਹਤਿਆ ਦੀ ਕੋਸ਼ਿਸ਼²) ਤਹਿਤ ਅਪਰਾਧ ਜ਼ਮਾਨਤੀ ਅਪਰਾਧ ਹੈ। ਇਸ ਲਈ ਉਹ 10,000 ਰੁਪਏ ਦੇ ਨਿਜੀ ਮੁਚੱਲਕੇ ‘ਤੇ ਉਸ ਨੂੰ ਰਿਹਾਅ ਕਰਨ ਲਈ ਇੱਛੁਕ ਹੈ।

ਮੁਚੱਲਕਾ ਭਰੇ ਜਾਣ ‘ਤੇ ਅਦਾਲਤ ਨੇ ਉਸ ਨੂੰ ਸਵੀਕਾਰ ਕਰ ਲਿਆ ਅਤੇ ਰਿਹਾਈ ਆਦੇਸ਼ ਜਾਰੀ ਕੀਤਾ। ਸ਼ਰਮੀਲਾ ਨੂੰ 23 ਅਗੱਸਤ ਨੂੰ ਮੁੜ ਅਦਾਲਤ ਵਿਚ ਪੇਸ਼ ਹੋਣ ਨੂੰ ਕਿਹਾ ਗਿਆ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.