Skip to content
Tuesday, October 27, 2026 9°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਵਿਕਾਸ ਨਾਲ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਦਾ: ਉਮਰ

By Admin Published 1 min read

ਸ੍ਰੀਨਗਰ, 9 ਅਗੱਸਤ: ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫ਼ਾਰੂਕ ਅਬਦੁੱਲਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਇਸ ਸਮੇਂ ਘਾਟੀ ‘ਚ ਚੱਲ ਰਹੀ ਅਸ਼ਾਂਤੀ ਵਿਕਾਸ ਦੀ ਕਮੀ ਕਾਰਨ ਨਹੀਂ ਹੈ ਸਗੋਂ ਕਸ਼ਮੀਰ ਸਮੱਸਿਆ ਦਾ ਹੱਲ ਨਾ ਹੋਣਾ ਕੇਂਦਰ ਦੇ ਗੈਰ-ਇਰਾਦੇ ਕਾਰਨ ਹੈ। ਉਨ੍ਹਾਂ ਕੇਂਦਰ ਨੂੰ ਕਸ਼ਮੀਰ ਵਿਚ ਸਿਆਸੀ ਅਸਥਿਰਤਾ ਦੇ ਮੂਲ ਕਾਰਨ ‘ਤੇ ਧਿਆਨ ਦੇਣ ਨੂੰ ਕਿਹਾ। ਅਬਦੁੱਲਾ ਨੇ ਕਿਹਾ ਕਿ ਤਾਕਤ ਦੀ ਵਰਤੋਂ ਨਾਲ ਭਾਵਨਾਵਾਂ ਨੂੰ ਕੁਚਲਣਾ ਨਾ ਸਿਰਫ਼ ਵਿਅਰਥ ਹੋਵੇਗਾ ਸਗੋਂ ਬਹੁਤ ਪ੍ਰਤੀਕੂਲ ਵੀ ਹੋਵੇਗਾ।

ਪ੍ਰਧਾਨ ਮੰਤਰੀ ਦੇ ਭਾਸ਼ਨ ‘ਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਟਵੀਟ ਕੀਤਾ, ”ਸਮੱਸਿਆ ਇਹ ਹੈ ਕਿ ਇਹ ਸਵੀਕਾਰ ਨਹੀਂ ਕੀਤਾ ਜਾ ਰਿਹਾ ਹੈ ਕਿ ਵਿਕਾਸ ਨਾਲ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਦਾ।” ਉਹ ਮੱਧ ਪ੍ਰਦੇਸ਼ ਦੇ ਭਾਵਰਾ ਵਿਚ ਪ੍ਰਧਾਨ ਮੰਤਰੀ ਦੇ ਭਾਸ਼ਨ ‘ਤੇ ਪ੍ਰਤੀਕਿਰਿਆ ਦੇ ਰਹੇ ਸਨ। ਨੈਸ਼ਨਲ ਕਾਨਫ਼ਰੰਸ ਦਾ ਕਹਿਣਾ ਹੈ ਕਿ ਕਸ਼ਮੀਰ ਸਮੱਸਿਆ ਸਿਆਸੀ ਹੈ ਨਾ ਕਿ ਮਹਿਜ ਕਾਨੂੰਨ ਵਿਵਸਥਾ ਦੀ ਸਮੱਸਿਆ ਹੈ ਜਿਸ ਵਿਚ ਸਾਰੇ ਸਬੰਧਤ ਪੱਖਾਂ ਨਾਲ ਗੱਲਬਾਤ ਕਰਨ ਦੀ ਲੋੜ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp