ਲਾਸ ਅੇਂਜਲੈਸ,: ਹਿਲੇਰੀ ਕਲਿੰਟਨ ਨੇ ਇਤਿਹਾਸ ਰਚਦਿਆਂ ਕੈਲੇਫ਼ੋਰਨੀਆ ਅਤੇ ਤਿੰਨ ਹੋਰ ਸਟੇਟ ਪ੍ਰਾਈਮਰੀ ਵਿਚ ਜਿੱਤ ਦਰਜ ਕੀਤੀ ਹੈ। ਇੰਜ ਉਹ ਕਿਸੇ ਪ੍ਰਮੁੱਖ ਅਮਰੀਕੀ ਸਿਆਸੀ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਉਂਜ ਡੈਮੋਕ੍ਰੈਟਿਕ ਪਾਰਟੀ ਦੇ ਉਨ੍ਹਾਂ ਦੇ ਵਿਰੋਧੀ ਬਰਨੀ ਸੈਂਡਰਜ਼ ਅਜੇ ਵੀ ਅੜੇ ਹੋਏ ਹਨ। ਹਿਲੇਰੀ (68) ਨੇ ਨਿਊਯਾਰਕ ਦੇ ਬਰੁਕਲਿਨ ਵਿਚ ਅਪਣੇ ਪ੍ਰਚਾਰ ਦੌਰਾਨ ਸਮਰਥਕਾਂ ਨੂੰ ਕਿਹਾ ਕਿ ਅਸੀਂ ਇਕ ਪੜਾਅ ਪਾਰ ਕਰ ਲਿਆ ਹੈ। ਸਾਡੇ ਦੇਸ਼ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦ ਕਿਸੇ ਪ੍ਰਮੁੱਖ ਪਾਰਟੀ ਦੀ ਉਮੀਦਵਾਰ ਕੋਈ ਮਹਿਲਾ ਹੋਵੇਗੀ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


