ਸੁੁਰਿੰਦਰ ਅਰੋੜਾ ਮੁੱਲਾਪੁੁਰ ਦਾਖਾ : ਦੁਸਹਿਰੇ ਦਾ ਤਿਉਹਾਰ ਰਾਮਲੀਲ੍ਹਾ ਦੁਸਹਿਰਾ ਕਮੇਟੀ ਦੇ ਪ੍ਰਧਾਨ ਰਾਕੇਸ਼ ਗਰਗ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹਿਰ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ।

ਇਸ ਮੌਕੇ ਸ਼ਿਵ ਮੰਦਿਰ ਤੋਂ ਝਾਕੀਆਂ ਰਵਾਨਾ ਹੋ ਕੇ ਪੂਰੇ ਸ਼ਹਿਰ ਦੀ ਪਰਿਕਰਮਾ ਕਰਦੀਆਂ ਹੋਈਆਂ ਦੁੁਸਹਿਰਾ ਗਰਾਉਂਡ ‘ਚ ਪੁੱਜੀਆਂ ਜਿੱਥੇ ਵੱਡੀ ਗਿਣਤੀ ਇਕੱਤਰ ਹੋਏ ਦੁੁਸਹਿਰਾ ਪੇ੍ਮੀਆਂ ਨੇ ਭਰਵਾਂ ਸਵਾਗਤ ਕੀਤਾ। ਇਲਾਕਾ ਵਾਸੀਆਂ ਨੂੰ ਜਿੱਥੇ ਹਲਕਾ ਇੰਚਾਰਜ ਡਾ. ਕੇਐੱਨ ਐੱਸ ਕੰਗ ਨੇ ਇਸ ਤਿਉਹਾਰ ਦੀ ਵਧਾਈ ਦਿੱਤੀ, ਉੱਥੇ ਉਨ੍ਹਾਂ ਰਾਵਣ ਕੁੰਭਕਰਨ ਤੇ ਮੇਘਨਾਧ ਦੇ ਪੁੁਤਲਿਆਂ ਨੂੰ ਅਗਨੀ ਵੀ ਵਿਖਾਈ।

ਇਸ ਮੌਕੇ ਪ੍ਰਧਾਨ ਤੇਲੂਰਾਮ ਬਾਂਸਲ ਦਮਨਜੀਤ ਸਿੰਘ ਮੋਹੀ, ਪ੍ਰਧਾਨ ਅਮਨ ਮੁੱਲਾਪੁੁਰ, ਸ਼ਾਮ ਲਾਲ ਜਿੰਦਲ ਮਨੂੰ ਸ਼ਰਮਾ, ਕੁਲਦੀਪ ਸਿੰਘ ਈਸੇਵਾਲ, ਸੰਜੂ ਅਗਰਵਾਲ ਤੇ ਸੁੁਭਾਸ਼ ਵਰਮਾ ਆਦਿ ਹਾਜ਼ਰ ਸਨ।