ਸਵਰਨ ਗੌਂਸਪੁੁਰੀ, ਹੰਬੜਾਂ : ਪਿੰਡ ਹੰਬੜਾਂ ਵਿਖੇ ਦੁਸਹਿਰਾ ਮੇਲਾ ਖੇਡ ਗਰਾਉਂਡ ‘ਚ ਕਰਵਾਇਆ ਗਿਆ। ਇਸ ਮੌਕੇ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਸੱਭਿਆਚਾਰਕ ਸਮਾਗਮ ‘ਚ ਗਾਇਕ ਬਾਈ ਹਰਦੇਵ ਟੂਸਾ, ਦੋਗਾਣਾ ਜੋੜੀ ਆਤਮਾ ਸਿੰਘ ਬੁੱਢੇਵਾਲੀਆ ਤੇ ਐੱਸ ਕੌਰ ਵੱਲੋਂ ਲੋਕਾ ਦਾ ਭਰਪੂਰ ਮਨੋਰੰਜਨ ਕੀਤਾ।

ਇਸ ਮੌਕੇ ਪ੍ਰਧਾਨ ਰਣਜੀਤ ਸਿੰਘ ਨਾਰਥ, ਦਵਿੰਦਰ ਕੁਮਾਰ ਸ਼ਰਮਾ, ਅਮਰ ਸਿੰਘ ਪੱਪੂ ਵੱਲੋਂ ਦਸਹਿਰਾ ਮੇਲੇ ‘ਚ ਸ਼ਿਰਕਤ ਕਰਨ ਵਾਲੇ ਮਹਿਮਾਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ। ਦੁੁਸਹਿਰੇ ਮੇਲੇ ਦੌਰਾਨ 60 ਫੁੱਟ ਉੱਚੇ ਰਾਵਣ, ਮੇਘਨਾਧ, ਕੁੰਭਕਰਨ ਦੇ ਪੁੁਤਲਿਆਂ ਨੂੰ ਅਗਨੀ ਲਗਾਉਣ ਦੀ ਰਸਮ ਆਏ ਹੋਏ ਮਹਿਮਾਨਾਂ ਵੱਲੋਂ ਸਾਂਝੇ ਤੌਰ ਤੇ ਨਿਭਾਈ ਗਈ।

ਇਸ ਮੌਕੇ ਦੇਵਿੰਦਰਪਾਲ ਸਿੰਘ ਲਾਡੀ ਸੰਗੋਵਾਲ, ਗੁੁਰਜੀਤ ਸਿੰਘ ਗਿੱਲ ਲਾਦੀਆ, ਜਸਵਿੰਦਰ ਸਿੰਘ ਜੱਸੀ, ਹਰਨੇਕ ਸਿੰਘ ਲਾਦੀਆ, ਸੋਨੂ ਗਿੱਲ, ਸਾਹਿਬਜੀਤ ਸਿੰਘ ਸਾਹੀ, ਜਸਟਿਸ, ਚਰਨ ਸਿੰਘ ਹੰਬੜਾਂ, ਡਾਇਰੈਕਟਰ ਮਨਜੀਤ ਸਿੰਘ ਹੰਬੜਾਂ, ਸਰਪੰਚ ਰਣਯੋਧ ਸਿੰਘ ਜੱਗਾ, ਨੰਬਰਦਾਰ ਬਲਵੀਰ ਸਿੰਘ ਕਲੇਰ, ਮਨਦੀਪ ਸਿੰਘ ਵਿਰਕ ਹਾਜ਼ਰ ਸਨ।