ਗੁਰਜੀਤ ਸਿੰਘ ਖ਼ਾਲਸਾ, ਰਾੜਾ ਸਾਹਿਬ : ਦੁਸਹਿਰੇ ਦੇ ਪਾਵਨ ਤਿਉਹਾਰ ਮੌਕੇ ਜਿੱਥੇ ਲੋਕਾਂ ਵੱਲੋਂ ਆਪੋ ਆਪਣੀਆਂ ਭਾਵਨਾਵਾਂ ਅਨੁਸਾਰ ਸ਼ਰਧਾ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਉੱਥੇ ਇਨ੍ਹਾਂ ਇਕੱਠਾਂ ਦਾ ਫਾਇਦਾ ਲੈਣ ਲਈ ਸ਼ਰਾਰਤੀ ਤੇ ਠੱਗ ਬਿਰਤੀ ਵਾਲੇ ਅਨਸਰ ਆਪਣੀਆਂ ਜੇਬਾਂ ਗਰਮ ਕਰਨ ਲਈ ਆਪਣੇ ਰਡਾਰ ‘ਚ ਆਇਆਂ ਨੂੰ ਕਦੇ ਖਾਲੀ ਨਹੀਂ ਜਾਣ ਦਿੰਦੇ ਤੇ ਆਪਣੇ ਮਿਸ਼ਨ ‘ਚ ਸਫ਼ਲ ਹੋ ਜਾਂਦੇ ਹਨ।

ਆਮ ਕਹਾਵਤ ਵੀ ਕਈ ਵਾਰ ਚੋਰਾਂ ਨੂੰ ਮੋਰ ਪੈ ਜਾਣ ਵਾਲੀ ਸੱਚ ਹੋ ਜਾਂਦੀ ਹੈ। ਇਹ ਕਹਾਵਤ ਉਸ ਮੌਕੇ ਸਿੱਧ ਹੋ ਗਈ ਜਦੋਂ ਕਸਬਾ ਕਰਮਸਰ ਰਾੜਾ ਸਾਹਿਬ ਵਿਖੇ ਕੁੱਝ ਲੋਕ ਰੋਜ਼ਾਨਾ ਦੀ ਤਰ੍ਹਾਂ ਪੁਲਿਸ ਤੋਂ ਬੇਖਬਰ ਇਕੱਠੇ ਹੋ ਕੇ ਜੂਆ ਖੇਡ ਰਹੇ ਸਨ ਤਾਂ ਅਚਾਨਕ ਇਨ੍ਹਾਂ ਨੂੰ ਲੁੱਟਣ ਲਈ ਤੇਜ਼ਧਾਰ ਹਥਿਆਰਬੰਦ ਸ਼ਰਾਰਤੀ ਅਨਸਰ ਪੁੱਜ ਗਏ। ਸੂਤਰਾਂ ਨੇ ਦੱਸਿਆ ਇਨ੍ਹਾਂ ਲੋਕਾਂ ਵੱਲੋਂ ਇਕੱਠੇ ਕੀਤੇ ਗਏ ਨੋਟ ਲੁਟੇਰਿਆਂ ਵੱਲੋਂ ਖੋਹ ਕੇ ਫ਼ਰਾਰ ਹੋ ਗਏ। ਜੁਆਰੀ ਆਪਣੇ ਹੱਥ ਮਲਦੇ ਹੀ ਰਹਿ ਗਏ ਇਸ ਘਟਨਾ ਦੀ ਕਸਬੇ ‘ਚ ਖੂਬ ਚਰਚਾ ਚੱਲ ਰਹੀ ਹੈ।