ਸਟਾਫ ਰਿਪੋਰਟਰ, ਖੰਨਾ : ਸੀਐੱਚਸੀ ਮਾਨੂੰਪੁਰ ਦੇ ਐੱਸਐੱਮਓ ਡਾ. ਰਵੀ ਦੱਤ ਦੀ ਅਗਵਾਈ ‘ਚ ਸੀਨੀਅਰ ਸੈਕੰਡਰੀ ਸਕੂਲ ਗੋਸਲਾਂ ਵਿਖੇ ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ ਮੁਹਿੰਮ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਸਿਹਤ ਇੰਸਪੈਕਟਰ ਮੋਹਨ ਸਿੰਘ ਨੇ ਕਿਹਾ ਇਸ ਮੁਹਿੰਮ ਦਾ ਮੁੱਖ ਉਦਸ਼ ਲੋਕਾਂ ਨੂੰ ਘਰਾਂ ਤੇ ਘਰਾਂ ਦੇ ਆਲੇ-ਦੁਆਲੇ ਖੜ੍ਹੇ ਪਾਣੀ ਨੂੰ ਹਰ ਹਫਤੇ ਸਾਫ ਕਰਨ ਸਬੰਧੀ ਜਾਗਰੂਕ ਕਰਨਾ ਹੈ।

ਡੇਂਗੂ ਐਡਿਸ ਐਜਿਪਟੀ ਨਾਂ ਦੇ ਮਾਦਾ ਮੱਛਰ ਦੇ ਡੰਗਣ ਕਾਰਨ ਹੁੰਦਾ ਹੈ ਜੋ ਕਿ ਸਾਫ਼ ਤੇ ਖੜ੍ਹੇ ਪਾਣੀ ‘ਚ ਪੈਦਾ ਹੁੰਦਾ ਹੈ। ਘਰਾਂ ਤੇ ਘਰਾਂ ਦੇ ਆਲੇ-ਦੁਆਲੇ ਜਿੱਥੇ ਵੀ ਪਾਣੀ ਖੜ੍ਹਾ ਹੁੰਦਾ ਹੈ ਇਹ ਮੱਛਰ ਆਪਣੇ ਅੰਡੇ ਦੇ ਦਿੰਦਾ ਹੈ ਜੋ ਕਿ ਇੱਕ ਹਫਤੇ ‘ਚ ਅੰਡੇ ਤੋਂ ਮੱਛਰ ਬਣ ਜਾਂਦੇ ਹਨ। ਜੇਕਰ ਹਫਤੇ ‘ਚ ਇੱਕ ਵਾਰ ਖੜ੍ਹੇ ਪਾਣੀ ਨੂੰ ਸਾਫ ਕਰ ਦਿੱਤਾ ਜਾਵੇ ਤਾ ਇਹ ਮੱਛਰ ਪੈਦਾ ਹੋਣ ਤੋਂ ਰੋਕਿਆ ਜਾ ਸਕਦਾ ਹੈ। ਇਸ ਤਰ੍ਹਾਂ ਪਾਣੀ ਖੜ੍ਹਾ ਹੋਣ ਵਾਲੀਆਂ ਥਾਵਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਹਰ ਸ਼ੁੱਕਰਵਾਰ ਸਾਫ ਕਰਕੇ ਬਿਮਾਰੀਆਂ ‘ਤੇ ਹੋਣ ਵਾਲੇ ਅਣਚਾਹੇ ਖਰਚੇ ਤੋਂ ਬਚ ਸਕਦੇ ਹਾਂ। ਇਸ ਮੌਕੇ ਜਗਤਾਰ ਸਿੰਘ ਤੇ ਸਕੂਲ ਸਟਾਫ ਹਾਜ਼ਰ ਸੀ।