Ad-Time-For-Vacation.png

ਹਰਫ਼ਨ ਮੌਲਾ ਕਲਾਕਾਰ ਬੀਨੂੰ ਢਿੱਲੋਂ

ਅਦਾਕਾਰੀ ਦੇ ਖੇਤਰ ‘ਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਲੇਖਕ ਤੇ ਨਿਰਦੇਸ਼ਕ ਰੰਗਮੰਚ ਤੇ ਪਾਲੀਵੁੱਡ ਦੇ ਉੱਘੇ ਅਦਾਕਾਰ ਬਰਿੰਦਰ ਸਿੰਘ ਢਿੱਲੋਂ ਉਰਫ਼ ਬੀਨੂੰ ਢਿੱਲੋਂ ਨੇ ਦੱਸਿਆ ਕਿ ਮੈਂ ਬੀ.ਏ. ਦੇਸ਼ ਭਗਤ ਕਾਲਜ ਧੂਰੀ ਤੋਂ ਕਰਨ ਉਪਰੰਤ ਐਮ.ਏ. ਥੀਏਟਰ ਐਂਡ ਟੀ.ਵੀ. ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਪਰਿਵਾਰ ‘ਚੋਂ ਅਦਾਕਾਰੀ ਵੱਲ ਕਿਸੇ ਦਾ ਕੋਈ ਰੁਝਾਨ ਨਹੀਂ ਸੀ ਪਰ ਪਿਤਾ ਜੀ ਪੈਨਸਲ ਸਕੈਚ ਜ਼ਰੂਰ ਬਣਾਉਂਦੇ ਸਨ, ਜਿਨ੍ਹਾਂ ਨੂੰ ਦੇਖ ਕੇ ਕਲਾਕਾਰੀ ਦੀ ਲਗਨ ਲੱਗ ਗਈ। ਉਨ੍ਹਾਂ ਕਿਹਾ ਕਿ ਐਮ.ਏ. ਕਰਨ ਉਪਰੰਤ ਟੀ.ਵੀ. ਸੀਰੀਅਲਾਂ ‘ਚ ਪਹਿਲਾ ਕੰਮ 750/- ਰੁਪਏ ‘ਤੇ ਮਿਲਿਆ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾ ਕਾਲਜ ਤੇ ਯੂਨੀਵਰਸਿਟੀ ਲੈਵਲ ‘ਤੇ ਭੰਗੜਾ ਵੀ ਪਾਇਆ ਜਿਸ ਵਿਚ ਭਾਰਤ ਦੀ ਨੁਮਾਇੰਦਗੀ ਵਿਦੇਸ਼ਾਂ ‘ਚ ਕਰਨ ਦਾ ਮੌਕਾ ਮਿਲਿਆ। ਆਪਣੇ-ਆਪ ਨੂੰ ਫਿੱਟ ਰੱਖਣ ਵਾਲੇ ਤੇ ਬਾਲੀਵਾਲ ਦੇ ਸ਼ੌਕੀਨ ਬੀਨੂੰ ਢਿੱਲੋਂ ਪੰਜਾਬੀ ਖਾਣਾ, ਖੀਰ ਤੇ ਸਾਗ ਦੇ ਦੀਵਾਨੇ ਹਨ। ਦੇਸ਼ ਵਿਚ ਕਸੌਲੀ ਨੂੰ ਸਭ ਤੋਂ ਵਧੀਆ ਤੇ ਵਿਦੇਸ਼ ‘ਚ ਵੈਨਕੂਵਰ ਨੂੰ ਸਭ ਤੋਂ ਵਧੀਆ ਸਥਾਨ ਮੰਨਦੇ ਹਨ। ਪਰੇਸ਼ ਰਾਵਲ, ਓਮ ਪੁਰੀ ਤੇ ਨਸੀਰੂਦੀਨਸ਼ਾਹ ਨੂੰ ਆਪਣੇ ਪਸੰਦੀਦਾ ਅਦਾਕਾਰ ਦੱਸਦੇ ਹਨ। ਉਨ੍ਹਾਂ ਕਿਹਾ ਕਿ ਮੇਰੇ ਲਿਖੇ ਤੇ ਨਿਰਦੇਸ਼ਨ ਕੀਤੇ ਨਾਟਕ ਵਿਦੇਸ਼ਾਂ ‘ਚ ਕਈ ਵਾਰ ਖੇਡੇ ਜਾ ਚੁੱਕੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ।

-ਹਰਵਿੰਦਰ ਸਿੰਘ ਫੁੱਲ

Share:

Facebook
Twitter
Pinterest
LinkedIn
matrimonail-ads
On Key

Related Posts

ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼

ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.

ਪਰਮੀਸ਼ ਵਰਮਾ ਨੇ ਸ਼ਰੇਆਮ ਇੰਝ ਉਡਾਇਆ ਨੇਹਾ ਕੱਕੜ ਦਾ ਮਜ਼ਾਕ, ਜੋ ਬਣਿਆ ਚਰਚਾ ਦਾ ਵਿਸ਼ਾ

ਜਲੰਧਰ (ਬਿਊਰੋ) : ਬਾਲੀਵੁੱਡ ਗਾਇਕਾ ਨੇਹਾ ਕੱਕੜ ਨੂੰ ਇੰਡਸਟਰੀ ‘ਚ ‘ਸੈਲਫੀ ਕਵੀਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨੇਹਾ ਕੱਕੜ ਬਾਲੀਵੁੱਡ ‘ਚ ਆਪਣੇ ਹਿੱਟ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.