Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਹਥਿਆਰ ਪ੍ਰਦਰਸ਼ਨ ਕਰ ਬਜਰੰਗ ਦਲ ਆਇਆ ਅੜਿੱਕੇ

By uscreative Published 2 min read

ਲਖਨਊ: ਉਤੱਰ ਪ੍ਰਦੇਸ਼ ਪੁਲਿਸ ਨੇ ਅਯੋਧਿਆ ਵਿੱਚ ਲਾਏ ਗਏ ਆਤਮ ਰੱਖਿਆ ਕੈਂਪ ਦੇ ਮਾਮਲੇ ਵਿੱਚ ਬਜਰੰਗ ਦਲ ਖਿਲਾਫ ਐਫ.ਆਈ.ਆਰ ਦਰਜ ਕਰ ਲਈ ਹੈ। ਫੈਜ਼ਾਬਾਦ ਦੇ ਐਸ.ਪੀ. ਮੋਹਿਤ ਗੁਪਤਾ ਨੇ ਦੱਸਿਆ ਹੈ ਕਿ ਭਾਰਤੀ ਦੰਡਾਵਲੀ ਦੀ ਧਾਰਾ 153 (ਏ) ਤਹਿਤ ਬਜਰੰਗ ਦਲ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਬਜਰੰਗ ਦਲ ‘ਤੇ ਧਾਰਮਿਕ ਨਫਰਤ ਫੈਲਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਬਜਰੰਗ ਦਲ ਨੇ ਅਯੋਧਿਆ ਦੇ ਕਾਰਸੇਵਕਪੁਰਮ ਵਿੱਚ ਇੱਕ ਕੈਂਪ ਲਾਇਆ ਸੀ। ਇਸ ਵਿੱਚ ਨੌਜਵਾਨਾਂ ਨੂੰ ਆਤਮ ਰੱਖਿਆ ਦੀ ਸਿਖਲਾਈ ਦਿੱਤੀ ਗਈ ਸੀ ਪਰ ਜਦੋਂ ਕੈਂਪ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਤਾਂ ਵੱਡਾ ਬਖੇੜਾ ਖੜ੍ਹਾ ਹੋ ਗਿਆ। ਵੀਡੀਓ ਵਿੱਚ ਬਜਰੰਗ ਦਲ ਦੇ ਮੈਂਬਰ ਹਥਿਆਰਾਂ ਤੇ ਭਗਵੇ ਝੰਡੇ ਦੇ ਨਾਲ ਹਥਿਆਰ ਚਲਾਉਂਦੇ ‘ਤੇ ਦੁਸ਼ਮਣ ਨੂੰ ਮਾਰਨ ਦਾ ਅਭਿਆਸ ਕਰਦੇ ਨਜ਼ਰ ਆ ਰਹੇ ਸਨ।

ਇਸ ਵੀਡੀਓ ਵਿੱਚ ਵਿਵਾਦਤ ਗੱਲ ਇਹ ਰਹੀ ਕਿ ਜਿਨ੍ਹਾਂ ਨੂੰ ਦੁਸ਼ਮਣਾਂ ਦੇ ਤੌਰ ‘ਤੇ ਦਿਖਾਇਆ ਗਿਆ ਹੈ, ਉਨ੍ਹਾਂ ਨੇ ਨਮਾਜ ਵਾਲੀ ਟੋਪੀ ਪਾਈ ਹੋਈ ਸੀ ਤੇ ਉਨ੍ਹਾਂ ਦੇ ਚਿਹਰੇ ਤੇ ਦਾੜ੍ਹੀ ਦਿਖਾਈ ਦੇ ਰਹੀ ਸੀ। ਇਸ ਤੋਂ ਪਹਿਲਾਂ ਉਤੱਰ ਪ੍ਰਦੇਸ਼ ਦੇ ਰਾਜਪਾਲ ਰਾਮ ਨਾਇਕ ਨੇ ਕਿਹਾ ਸੀ ਕਿ ਆਤਮ ਰੱਖਿਆ ਕੈਂਪ ਦੇ ਆਯੋਜਨ ਵਿੱਚ ਕੋਈ ਦਿੱਕਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਆਪਣੀ ਰੱਖਿਆ ਨਹੀਂ ਕਰ ਸਕਦੇ, ਉਹ ਦੇਸ਼ ਦੀ ਰੱਖਿਆ ਵੀ ਨਹੀਂ ਕਰ ਸਕਦੇ।

ਜੇਕਰ ਨੌਜਵਾਨਾਂ ਨੂੰ ਆਤਮ ਰੱਖਿਆ ਲਈ ਹਥਿਆਰਾਂ ਦੀ ਸਿਖਲਾਈ ਦਿੱਤੀ ਦਾ ਰਹੇ ਹੈ ਤਾਂ ਇਸ ਵਿਚ ਕੁਝ ਗਲਤ ਨਹੀਂ ਹੈ। ਕਾਂਗਰਸ ਨੇ ਇਸ ਗਤੀਵਿਧੀਆਂ ਦੀ ਨਿੰਦਾ ਕੀਤੀ ਹੈ। ਉਤੱਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਦੋ ਦਿਨ ਪਹਿਲਾਂ ਇੱਕ ਰਾਜਨੀਤਕ ਇਕੱਠ ਨੂੰ ਸੰਬੋਧਤ ਕਰਦਿਆਂ ਆਖਿਆ ਸੀ ਕਿ ਸੂਬੇ ਦੇ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp