ਚੰਡੀਗੜ੍ਹ: ਅਦਾਕਾਰਾ ਕੁਲਰਾਜ ਰੰਧਾਵਾ ਦਾ ਕਹਿਣਾ ਹੈ ਕਿ ‘ਨਿਧੀ ਸਿੰਘ’ ਹੱਕ ਲਈ ਹਥਿਆਰ ਚੁੱਕਣ ਦਾ ਸੁਨੇਹਾ ਨਹੀਂ ਦਿੰਦੀ। ਸੋਮਵਾਰ ਨੂੰ ਫਿਲਮ ਦੀ ਪ੍ਰਮੋਸ਼ਨ ਕਰਨ ਕੁਲਰਾਜ ਚੰਡੀਗੜ੍ਹ ਪਹੁੰਚੀ। ਇਸ ਮੌਕੇ ਉਨ੍ਹਾਂ ਨਾਲ ਦੋ ਅਜਿਹੀਆਂ ਔਰਤਾਂ ਵੀ ਮੌਜੂਦ ਸਨ ਜਿਨ੍ਹਾਂ ਨੇ ਅਸਲ ਜ਼ਿੰਦਗੀ ਵਿੱਚ ਆਪਣੇ ਹੱਕ ਦੀ ਲੜਾਈ ਲੜੀ ਹੈ।
ਕੁਲਰਾਜ ਨੇ ਕਿਹਾ, ਇਹ ਫਿਲਮ ਉਸ ਕੁੜੀ ਦੀ ਕਹਾਣੀ ਹੈ ਜੋ ਹਥਿਆਰ ਚੁੱਕਣ ਲਈ ਮਜਬੂਰ ਹੋ ਜਾਂਦੀ ਹੈ ਪਰ ਸਾਡੀ ਫਿਲਮ ਉਹ ਸੁਨੇਹਾ ਨਹੀਂ ਦੇ ਰਹੀ। ਹਾਂ ਪਰ ਇੰਨਾ ਜ਼ਰੂਰ ਸਿਖਾਉਂਦੀ ਹੈ ਕਿ ਔਰਤ ਹੋ ਇਸ ਲਈ ਜ਼ੁਲਮ ਖਿਲਾਫ ਚੁੱਪ ਨਹੀਂ ਰਹਿਣਾ ਚਾਹੀਦਾ। ਕੁਲਰਾਜ ਲੰਮੇ ਸਮੇਂ ਬਾਅਦ ਇਸ ਫਿਲਮ ਰਾਹੀਂ ਪੰਜਾਬੀ ਪਰਦੇ ‘ਤੇ ਉੱਤਰੇਗੀ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਦਰਸ਼ਕ ਪਹਿਲਾਂ ਵਾਂਗ ਹੀ ਉਨ੍ਹਾਂ ਨੂੰ ਪਿਆਰ ਦੇਣਗੇ। ਫਿਲਮ 22 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ।