Skip to content
Wednesday, October 28, 2026 9°C · Mainly clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਕਰੁਸ਼ਨਾ ਨੇ ਫਿਰ ਉਡਾਇਆ ਗੋਵਿੰਦਾ ਦਾ ਮਜ਼ਾਕ?

By Admin Published 1 min read

ਮਾਮਾ ਭਾਣਜਾ ਗੋਵਿੰਦਾ ਅਤੇ ਕਰੁਸ਼ਨਾ ਵਿੱਚਕਾਰ ਪਹਿਲਾਂ ਹੀ ਅਣ-ਬਣ ਹੋਈ ਪਈ ਹੈ ਅਤੇ ਹੁਣ ਕਰੁਸ਼ਨਾ ਨੇ ਫਿਰ ਤੋਂ ਅੱਗ ਵਿੱਚ ਤੇਲ ਪਾਉਣ ਵਾਲਾ ਕੰਮ ਕੀਤਾ ਹੈ। ਜੀ ਹਾਂ, ਸ਼ੋਅ ‘ਕੌਮੇਡੀ ਨਾਈਟਸ ਲਾਈਵ’ ਦਾ ਨਵਾਂ ਪ੍ਰੋਮੋ ਵੇਖ ਕੇ ਤਾਂ ਕੁੱਝ ਇੰਝ ਹੀ ਲੱਗ ਰਿਹਾ ਹੈ। ਹਾਲ ਹੀ ਵਿੱਚ ਰਿਲੀਜ਼ ਹੋਏ ਇਸ ਪ੍ਰੋਮੋ ਵਿੱਚ ਕਰੁਸ਼ਨਾ ਸਲਮਾਨ ਨੂੰ ਕਹਿੰਦੇ ਨਜ਼ਰ ਆ ਰਹੇ ਹਨ ਸ਼ੋਅ ‘ਤੇ ਆਉਣ ਲਈ ਨਾਲ ਹੀ ਉਹ ਇਹ ਵੀ ਕਹਿ ਰਹੇ ਹਨ ਕਿ ਉਹ ਮਾਮਾ ਨੂੰ ਕਦੋਂ ਦੇ ਬੁਲਾ ਰਹੇ ਹਨ ਪਰ ਉਹ ਆ ਨਹੀਂ ਰਹੇ।

ਗੋਵਿੰਦਾ ਇਸ ਗੱਲ ਦਾ ਪਹਿਲਾਂ ਜ਼ਿਕਰ ਕਰ ਚੁੱਕੇ ਹਨ ਕਿ ਉਹਨਾਂ ਨੂੰ ਕਰੁਸ਼ਨਾ ਦਾ ਮਖੌਲ ਕਰਨਾ ਪਸੰਦ ਨਹੀਂ ਹੈ। ਮਾਮਲਾ ਉਦੋਂ ਜ਼ਿਆਦਾ ਵਿਗੜ ਗਿਆ ਸੀ ਜਦ ਗੋਵਿੰਦਾ ਕਰੁਸ਼ਨਾ ਦੀ ਥਾਂ ਕਪਿਲ ਦੇ ਸ਼ੋਅ ‘ਤੇ ਚਲੇ ਗਏ ਸਨ। ਜਿਸ ਤੋਂ ਬਾਅਦ ਦੋਹਾਂ ਨੇ ਆਪਸ ਵਿੱਚ ਗੱਲਬਾਤ ਕਰਕੇ ਮਾਮਲਾ ਸੁਲਝਾ ਵੀ ਲਿਆ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp