Skip to content
Friday, October 16, 2026 12°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਅਮਰੀਕਾ USA

ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਹੋਵੇਗਾ ਹਿਊਸਟਨ ਟੋਲਵੇਅ ਦਾ ਨਾਂ

By Admin Published 2 min read
ਅਮਰੀਕਾ ‘ਚ ਡਿਊਟੀ ਦੌਰਾਨ ਸ਼ਹੀਦ ਹੋਏ ਭਾਰਤੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਇੱਕ ਟੋਲਵੇਅ ਦਾ ਨਾਂ ਰੱਖਣ ਦੀ ਸਿਫਾਰਿਸ਼ ਕੀਤੀ ਗਈ ਹੈ। ਹਾਲਾਂਕਿ ਇਸ ਅਪੀਲ ਨੂੰ ਅਜੇ ਟੈਕਸਾਸ ਆਵਾਜਾਈ ਵਿਭਾਗ ਤੋਂ ਮਨਜ਼ੂਰੀ ਲੈਣਾ ਬਾਕੀ ਹੈ। ਜ਼ਿਕਰਯੋਗ ਹੈ ਕਿ ਧਾਲੀਵਾਲ ਦੀ ਡਿਊਟੀ ਦੌਰਾਨ ਹੱਤਿਆ ਕਰ ਦਿੱਤੀ ਗਈ ਸੀ।

ਹੈਰਿਸ ਕਾਊਂਟੀ ਕਮਿਸ਼ਨਰ ਕੋਰਟ ਨੇ ਸੈਮ ਹਿਊਸਟਨ ਟੋਲਵੇਅ ਦੇ ਇਕ ਹਿੱਸੇ ਦਾ ਨਾਂ ਧਾਲੀਵਾਲ ਦੇ ਨਾਲ ‘ਤੇ ਰੱਖਣ ਦੀ ਸਿਫਾਰਿਸ਼ ਕੀਤੀ। ਕੋਰਟ ਦੇ ਮੈਂਬਰਾਂ ਨੇ ਪ੍ਰੇਸਿਨਕਟ-2 ਦੇ ਕਮਿਸ਼ਨਰ ਐਂਡ੍ਰੀਅਨ ਗਾਰਸੀਆ ਦੀ ਅਪੀਲ ਰਾਇਸ਼ੁਮਾਰੀ ਨਾਲ ਸਵੀਕਾਰ ਕਰ ਲਿਆ ਹੈ। ਉਨ੍ਹਾਂ ਨੇ ਟੈਕਸਾਸ 249 ਤੇ ਯੂ.ਐਸ. 290 ਦੇ ਵਿਚਾਲੇ ਰੋਡਵੇਅ ਦੇ ਇਕ ਹਿੱਸੇ ਦਾ ਨਾਂ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਰੱਖਣ ਦੀ ਅਪੀਲ ਕੀਤੀ ਸੀ।

ਹਾਲਾਂਕਿ ਇਸ ਅਪੀਲ ਨੂੰ ਅਜੇ ਟੈਕਸਾਸ ਆਵਾਜਾਈ ਵਿਭਾਗ ਤੋਂ ਮਨਜ਼ੂਰੀ ਲੈਣਾ ਬਾਕੀ ਹੈ। ਇਸ ਕਦਮ ਦਾ ਸਵਾਗਤ ਕਰਦੇ ਹੋਏ ਭਾਰਤ-ਅਮਰੀਕਾ ਚੈਂਬਰ ਆਫ ਕਾਮਰਸ ਗ੍ਰੇਟਰ ਹਿਊਸਟਨ ਦੇ ਸੰਸਥਾਪਕ ਸਕੱਤਰ ਜਗਦੀਪ ਅਹਲੂਵਾਲੀਆ ਤੇ ਇਸ ਦੇ ਪ੍ਰਧਾਨ ਸਵਪਨ ਧੈਰਯਾਵਾਨ ਨੇ ਕਿਹਾ ਕਿ ਭਾਰਤੀ-ਅਮਰੀਕੀ ਨਾਇਕ ਨੂੰ ਇਹ ਸਨਮਾਨ ਦੇਣਾ ਸਹੀ ਹੋਵੇਗਾ।

ਜ਼ਿਕਰਯੋਗ ਹੈ ਕਿ ਬੀਤੀ 27 ਸਤੰਬਰ ਨੂੰ ਹਿਊਸਟਨ ਸ਼ਹਿਰ ‘ਚ ਡਿਊਟੀ ‘ਤੇ ਤਾਇਨਾਤ ਹੈਰਿਸ ਕਾਊਂਟੀ ਦੇ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਰ (42) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ ਅਮਰੀਕਾ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਸਨ, ਜਿਨ੍ਹਾਂ ਨੂੰ ਦਾੜ੍ਹੀ ਵਦਾਉਣ ਅਤੇ ਪੱਗ ਪਹਿਨਣ ਦੀ ਛੋਟ ਮਿਲੀ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਅਮਰੀਕਾ USA →
Share on WhatsApp