ਚੰਡੀਗੜ੍ਹ, (ਗੁਰਸੇਵਕ ਸਿੰਘ ਸੋਹਲ)-ਬਠਿੰਡਾ ਵਿਖੇ ‘ਸਿੱਖ-ਅਰਦਾਸ’ ਦੀ ਨਕਲ ਦੇ ਮਾਮਲੇ ਨੂੰ ਲੈ ਕੇ ਸੰਤ ਸਮਾਜ ਨੇ ਅਕਾਲੀ ਆਗੂ ਤੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਸਮੇਤ ਸਾਰੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸੰਤ ਸਮਾਜ ਦੇ ਸੀਨੀਅਰ ਅਹੁਦੇਦਾਰਾਂ ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲੇ ਤੇ ਬਾਬਾ ਲਖਬੀਰ ਸਿੰਘ ਰਤਵਾੜੇ ਵਾਲਿਆਂ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਇਸੇ ਕੜੀ ਅਧੀਨ ਅਖੌਤੀ ਸਿੱਖ ਵਿਦਵਾਨਾਂ ਤੋਂ ਵੀ ਅਰਦਾਸ ਦੇ ਪਹਿਲੇ ਸ਼ਬਦਾਂ ‘ਤੇ ਸਿਧਾਂਤਕ ਹਮਲੇ ਕਰਵਾਏ ਗਏ ਸਨ, ਪਰ ਸਿੱਖ ਕੌਮ ਦੀ ਜਾਗਰਤੀ ਨੇ ਇਹ ਕੋਝੀਆਂ ਚਾਲਾਂ ਫੇਲ੍ਹ ਕਰ ਦਿੱਤੀਆਂ ਸਨ, ਪ੍ਰੰਤੂ ਹੁਣ ਜੋ ਹਮਲਾ ਕੀਤਾ ਗਿਆ ਹੈ ਉਹ ਸਿੱਖੀ ਭੇਸ ‘ਚ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਅਕਾਲੀ ਮੰਤਰੀ ਮਲੂਕਾ ਦੀ ਮਿਲੀਭੁਗਤ ਨਾਲ, ਜਿਸ ਨੇ ਪ੍ਰੋਗਰਾਮ ਰਖਵਾਕੇ ਉਥੇ ਅਖੌਤੀ ਪੰਥ ਵਿਰੋਧੀ ਤਾਕਤਾਂ ਤੋਂ ਅਰਦਾਸ ਦਾ ਮਜ਼ਾਕ ਉਡਵਾਇਆ। ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ਸਮੁੱਚੀ ਫਿਜ਼ਾ ਇਸ ਵੇਲੇ ਨਿੱਕੀਆਂ ਜ਼ਿੰਦਾਂ ਦੀ ਸ਼ਹਾਦਤ ਨੂੰ ਚੇਤੇ ਕਰਕੇ ਵੈਰਾਗਮਈ ਅਵਸਥਾ ‘ਚ ਹੈ ਉਥੇ ਸਿੱਖੀ ਵਿਰੋਧੀ ਅਨਸਰ ਅਜਿਹੀਆਂ ਹਰਕਤਾਂ ਨੂੰ ਅੰਜ਼ਾਮ ਦੇ ਰਹੇ ਹਨ। ਮਹਾਂਪੁਰਸ਼ਾਂ ਨੇ ਕਿਹਾ ਕਿ ਮਲੂਕਾ ਅਜੇ ਵੀ ਵਕਤ ਰਹਿੰਦੇ ਸਮੁੱਚੀ ਸਿੱਖ ਕੌਮ ਤੋਂ ਗਲ ‘ਚ ਪੱਲਾ ਪਾਕੇ ਮੁਆਫੀ ਮੰਗੇ ਤੇ ਸਰਕਾਰ, ਅਰਦਾਸ ਨਾਲ ਮਜ਼ਾਕ ਕਰਨ ਵਾਲਿਆਂ ‘ਤੇ 295-ਏ ਦਾ ਪਰਚਾ ਦਰਜ ਕਰੇ ਤਾਂ ਕਿ ਮੁੜ ਕੋਈ ਅਜਿਹੀ ਜ਼ੁਅਰਤ ਨਾ ਕਰ ਸਕੇ ḩ ਇਸੇ ਦੌਰਾਨ ਦਲ ਖਾਲਸਾ ਨੇ ਵੀ ਇਸ ਮਾਮਲੇ ‘ਚ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।
ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ
ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ


